ਚੰਡੀਗੜ੍ਹ: ਕੈਨੇਡਾ ਤੇ ਸਾਊਦੀ ਅਰਬ ’ਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ ਜੰਡਿਆਲਾ ਗੁਰੂ ਨੇੜਲੇ ਪਿੰਡ ਵਡਾਲਾ ਜੌਹਲ ਦੇ ਤਿੰਨ ਕੁ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਸ ਦਾ ਇੱਕ ਸਾਥੀ ਪੰਜਾਬੀ ਨੌਜਵਾਨ ਵੀ ਹਾਦਸੇ ਵਿੱਚ ਹਲਾਕ ਹੋਇਆ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ (25) ਤੇ ਕਰਨਬੀਰ ਸਿੰਘ ਵਾਸੀ ਗ੍ਰੰਥਗੜ੍ਹ, ਅਜਨਾਲਾ ਵਜੋਂ ਹੋਈ ਹੈ।
ਹਾਸਲ ਜਾਣਕਾਰੀ ਮੁਤਾਬਕ ਉਨ੍ਹਾਂ ਦੀ ਮੌਤ ਓਂਟਾਰੀਓ ਸੂਬੇ ਦੇ ਬਰੈਂਪਟਨ ਸ਼ਹਿਰ ਵਿਚ ਦੋ ਟਰੱਕਾਂ ਦੀ ਟੱਕਰ ’ਚ ਹੋਈ। 10 ਜਨਵਰੀ ਨੂੰ ਉਹ ਸਵੇਰੇ ਆਪਣੇ ਸਾਥੀ ਨਾਲ ਜਦ ਟਰੱਕ ਲੈ ਕੇ ਬਰੈਂਪਟਨ ਤੋਂ ਥੋੜ੍ਹੀ ਦੂਰ ਹਾਈਵੇ ਨੰਬਰ ਗਿਆਰਾਂ ਉੱਤੇ ਜਾ ਰਿਹਾ ਸੀ ਤਾਂ ਇੱਕ ਹੋਰ ਟਰੱਕ ਨਾਲ ਉਨ੍ਹਾਂ ਦੀ ਟੱਕਰ ਹੋ ਗਈ।
ਇਸੇ ਤਰ੍ਹਾਂ ਸਾਊਦੀ ਅਰਬ ’ਚ ਸੜਕ ਹਾਦਸੇ ਦੌਰਾਨ ਟਾਂਡਾ ਨੇੜਲੇ ਪਿੰਡ ਮਿਆਣੀ ਦੇ ਨੌਜਵਾਨ ਗੁਰਦੇਵ ਸਿੰਘ ਦੀ ਮੌਤ ਹੋ ਗਈ। ਹਾਦਸਾ 7 ਜਨਵਰੀ ਨੂੰ ਵਾਪਰਿਆ ਤੇ ਪਰਿਵਾਰ ਨੂੰ ਸੂਚਨਾ 8 ਜਨਵਰੀ ਨੂੰ ਮਿਲੀ। ਗੁਰਦੇਵ ਸੱਤ ਮਹੀਨੇ ਪਹਿਲਾਂ ਹੀ ਸਾਊਦੀ ਅਰਬ ਗਿਆ ਸੀ ਤੇ ਰਵੈਦਾ ਸ਼ਹਿਰ ਨੇੜੇ ਉਸ ਦੇ ਵਾਹਨ ਵਿੱਚ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ।
ਕੈਨੇਡਾ ਤੇ ਸਾਊਦੀ ਅਰਬ ਤੋਂ ਬੁਰੀ ਖ਼ਬਰ!
ਏਬੀਪੀ ਸਾਂਝਾ
Updated at:
12 Jan 2020 12:00 PM (IST)
ਕੈਨੇਡਾ ਤੇ ਸਾਊਦੀ ਅਰਬ ’ਚ ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਹਾਸਲ ਜਾਣਕਾਰੀ ਮੁਤਾਬਕ ਜੰਡਿਆਲਾ ਗੁਰੂ ਨੇੜਲੇ ਪਿੰਡ ਵਡਾਲਾ ਜੌਹਲ ਦੇ ਤਿੰਨ ਕੁ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਗਏ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਉਸ ਦਾ ਇੱਕ ਸਾਥੀ ਪੰਜਾਬੀ ਨੌਜਵਾਨ ਵੀ ਹਾਦਸੇ ਵਿੱਚ ਹਲਾਕ ਹੋਇਆ ਹੈ। ਮ੍ਰਿਤਕਾਂ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ (25) ਤੇ ਕਰਨਬੀਰ ਸਿੰਘ ਵਾਸੀ ਗ੍ਰੰਥਗੜ੍ਹ, ਅਜਨਾਲਾ ਵਜੋਂ ਹੋਈ ਹੈ।
- - - - - - - - - Advertisement - - - - - - - - -