Disha Salian case: ਦਿਸ਼ਾ ਸਾਲੀਆਨ ਦਾ ਖੁਦਕੁਸ਼ੀ ਤੋਂ ਪਹਿਲਾਂ ਦਾ ਵੀਡੀਓ ਆਇਆ ਸਾਹਮਣੇ, ਦੋਸਤਾਂ ਸੰਗ ਪਾਰਟੀ ਕਰਦੀ ਆਈ ਨਜ਼ਰ
ਏਬੀਪੀ ਸਾਂਝਾ | 08 Aug 2020 06:00 PM (IST)
ਦਿਸ਼ਾ ਸਾਲੀਆਨ ਦਾ ਖੁਦਕੁਸ਼ੀ ਤੋਂ ਇੱਕ ਘੰਟੇ ਪਹਿਲਾਂ ਦਾ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਦਿਸ਼ਾ ਆਪਣੇ ਮੰਗੇਤਰ ਅਤੇ ਦੋਸਤਾਂ ਨਾਲ ਪਾਰਟੀ 'ਚ ਖੂਬ ਮਸਤੀ ਕਰਦੇ ਨਜ਼ਰ ਆ ਰਹੀ ਹੈ।
ਮੁੰਬਈ: ਸੁਸ਼ਾਂਤ ਸਿੰਘ ਦੀ ਸਾਬਕਾ ਮੈਨੇਜਰ ਦਿਸ਼ਾ ਸਾਲੀਆਨ ਦਾ ਆਖਰੀ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਉਸ ਨੇ ਆਪਣੇ ਦੋਸਤਾਂ ਦੇ ਵ੍ਹਟਸਐਪ ਗਰੁੱਪ 'ਚ ਪੋਸਟ ਕੀਤਾ ਸੀ। ਇਹ ਵੀਡੀਓ ਅੱਠ ਜੂਨ ਦੀ ਰਾਤ ਦਾ ਹੈ। ਇਸੇ ਰਾਤ ਦਿਸ਼ਾ ਨੇ ਖੁਦਕੂਸ਼ੀ ਕਰ ਲਈ ਸੀ। ਇਸ ਵੀਡੀਓ ਨੂੰ ਦਿਸ਼ਾ ਨੇ ਰਾਤ 11:48 ਵਜੇ ਆਪਣੇ ਦੋਸਤਾਂ ਨੂੰ ਭੇਜਿਆ ਸੀ। ਇਸ ਵੀਡੀਓ 'ਚ ਦਿਸ਼ਾ ਸਾਲੀਆਨ ਅਤੇ ਉਸ ਦੇ ਦੋਸਤਾਂ ਨੇ ਇੱਕ ਗਾਣੇ 'ਤੇ ਡਾਂਸ ਕੀਤਾ ਅਤੇ ਖੁਦ ਗਾਣਾ ਗਾਇਆ ਵੀ। ਸਾਹਮਣੇ ਆਈ ਵੀਡੀਓ 'ਚ ਦਿਸ਼ਾ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਸਾਫ ਲੱਗ ਰਿਹਾ ਹੈ ਕਿ ਦਿਸ਼ਾ ਕਿਸੇ ਤਣਾਅ 'ਚ ਨਹੀਂ ਸੀ। ਇਸ ਪਾਰਟੀ 'ਚ ਦਿਸ਼ਾ ਕਾਫੀ ਖੁਸ਼ ਨਜ਼ਰ ਆ ਰਹੀ ਹੈ ਇਹ ਵੀਡੀਓ ਉਸ ਨੇ ਖੁਦ ਬਣਾਇਆ ਸੀ। ਦਿਸ਼ਾ ਦਾ ਇਸ ਪਾਰਟੀ 'ਚ ਕੁਛ ਛੇ ਲੋਕ ਸੀ। ਇਨ੍ਹਾਂ 'ਚ ਉਸ ਦਾ ਮੰਗੇਤਰ ਰੋਹਨ ਰਾਏ, ਦੋਸਤ ਇੰਦਰਨੀਲ, ਰੀਸ਼ਾ ਤੇ ਹੋਰ ਲੋਕ ਸ਼ਾਮਲ ਸੀ। ਪਹਿਲਾਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਾਰਟੀ 'ਚ ਆਦਿਤੀਆ ਠਾਕਰੇ ਵੀ ਸੀ। ਜਦਕਿ ਵੀਡੀਓ 'ਚ ਦਿਸ਼ਾ ਦੇ ਕਰੀਬੀ ਦੋਸਤ ਸੀ। ਦੱਸ ਦਈਏ ਕਿ ਇਹ ਵੀਡੀਓ ਕਰੀਬ 12 ਵਜੇ ਦਾ ਹੈ ਅਤੇ ਦਿਸ਼ਾ ਨੇ ਕਰੀਬ ਇੱਕ ਵਜੇ ਖੁਦਕੁਸ਼ੀ ਕੀਤੀ। ਇਸ ਵੀਡੀਓ ਨੂੰ ਬਣਾਉਣ ਤੋਂ ਬਾਅਦ ਦਿਸ਼ਾ ਨੇ ਆਪਣੀ ਲੰਦਨ ਦੀ ਦੋਸਤ ਅੰਕਿਤਾ ਨੂੰ ਫੋਨ ਕੀਤਾ ਜਿਸ ਦੌਰਾਨ ਉਹ ਕਾਫੀ ਭਾਵੁਕ ਹੋਈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904