ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦਾ ਪੁੱਤ ਤੈਮੁਰ ਅਲੀ ਖਾਨ ਮਸ਼ਹੂਰ ਸਟਾਰ ਕਿਡਸ ਵਿੱਚੋਂ ਇੱਕ ਹੈ। ਤੈਮੂਰ ਨੇ ਛੋਟੇ ਹੁੰਦਿਆਂ ਤੋਂ ਹੀ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾਇਆ ਹੋਇਆ ਹੈ।
ਛੋਟੀ ਉਮਰ 'ਚ ਵੀ ਉਨ੍ਹਾਂ ਦੀ ਫੈਨ ਫੋਲੋਇੰਗ ਜ਼ਬਰਦਸਤ ਹੈ। ਤੈਮੂਰ ਜਿੱਥੇ ਵੀ ਜਾਂਦਾ ਹੈ, ਪਾਪਰਾਜ਼ੀ ਉਸ ਨੂੰ ਆਪਣੇ ਕੈਮਰੇ 'ਚ ਕੈਦ ਕਰਨ ਦੀ ਕੋਸ਼ਿਸ਼ ਕਰਨ ਵਿੱਚ ਲੱਗ ਜਾਂਦੇ ਹਨ। ਤੈਮੂਰ ਦੇ ਨਾਲ-ਨਾਲ ਉਨ੍ਹਾਂ ਦੀ ਨੈਨੀ ਲਲਿਤਾ ਡੀਸਿਲਵਾ ਵੀ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੋ ਚੁੱਕੀ ਹੈ।
ਤੈਮੂਰ ਜਿੱਥੇ ਵੀ ਜਾਂਦਾ ਹੈ, ਉਸ ਦੀ ਨੈਨੀ ਲਲਿਤਾ ਹਮੇਸ਼ਾ ਉਸ ਦੇ ਨਾਲ ਪਰਛਾਵੇਂ ਵਾਂਗ ਨਜ਼ਰ ਆਉਂਦੀ ਹੈ। ਕਈ ਵਾਰ ਸੋਸ਼ਲ ਮੀਡੀਆ 'ਤੇ ਲਲਿਤਾ ਦੀ ਫੀਸ ਨੂੰ ਲੈ ਕੇ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਦਾਅਵਾ ਕੀਤਾ ਜਾਂਦਾ ਹੈ ਕਿ ਉਹ ਲੱਖਾਂ ਵਿੱਚ ਤਨਖਾਹ ਲੈਂਦੀ ਹੈ। ਅਜਿਹੇ 'ਚ ਲਲਿਤਾ ਡੀਸਿਲਵਾ ਨੇ ਖੁਦ ਪਹਿਲੀ ਵਾਰ ਆਪਣੀ ਤਨਖਾਹ ਦਾ ਸੱਚ ਦੱਸਿਆ ਹੈ।
ਤੈਮੂਰ ਅਲੀ ਖਾਨ ਦੀ ਨੈਨੀ ਲਲਿਤਾ ਡੀਸਿਲਵਾ ਨੇ ਪਿੰਕਵਿਲਾ ਨੂੰ ਆਪਣਾ ਇੰਟਰਵਿਊ ਦਿੱਤਾ। ਇਸ ਦੌਰਾਨ ਲਲਿਤਾ ਨੇ ਤੈਮੂਰ ਅਤੇ ਉਸ ਦੇ ਭਰਾ ਜੇਹ ਬਾਰੇ ਕਾਫੀ ਗੱਲਾਂ ਕੀਤੀਆਂ। ਲਲਿਤਾ ਨੇ ਆਪਣੀ ਲੱਖਾਂ ਦੀ ਮਹੀਨਾਵਾਰ ਤਨਖਾਹ 'ਤੇ ਵੀ ਚੁੱਪੀ ਤੋੜੀ।
ਲਲਿਤਾ ਤੋਂ ਪੁੱਛਿਆ ਗਿਆ ਕਿ ਸੋਸ਼ਲ ਮੀਡੀਆ 'ਤੇ ਅਜਿਹੀਆਂ ਖਬਰਾਂ ਆਈਆਂ ਹਨ ਕਿ ਕਰੀਨਾ ਅਤੇ ਉਸ ਦੇ ਪਤੀ ਸੈਫ ਅਲੀ ਖਾਨ ਨੇ ਆਪਣੀ ਨੈਨੀ ਨੂੰ ਲਗਭਗ 2.5 ਲੱਖ ਰੁਪਏ ਤਨਖਾਹ ਦੇ ਤੌਰ 'ਤੇ ਦਿੱਤੇ ਸਨ। ਲਲਿਤਾ ਨੇ ਕਿਹਾ, 'ਢਾਈ ਲੱਖ ਰੁਪਏ? ਕਾਸ਼ ਮੈਨੂੰ ਇੰਨੀ ਤਨਖਾਹ ਮਿਲ ਰਹੀ ਹੁੰਦੀ। ਤੁਹਾਡੇ ਮੂੰਹ ਵਿੱਚ ਘਿਓ-ਸ਼ੱਕਰ। ਇਹ ਸਭ ਸਿਰਫ ਅਫਵਾਹਾਂ ਹਨ।
ਇਸ ਤੋਂ ਬਾਅਦ ਜਦੋਂ ਲਲਿਤਾ ਤੋਂ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਇਸ ਬਾਰੇ ਕਰੀਨਾ ਕਪੂਰ ਨਾਲ ਗੱਲ ਕੀਤੀ ਹੈ। ਇਸ 'ਤੇ ਉਸ ਨੇ ਹਾਂ 'ਚ ਜਵਾਬ ਦਿੱਤਾ। ਲਲਿਤਾ ਨੇ ਦੱਸਿਆ ਕਿ ਕਰੀਨਾ ਨੇ ਉਨ੍ਹਾਂ ਨੂੰ ਕਿਹਾ ਸੀ, 'ਇਹ ਸਭ ਮਜ਼ਾਕ ਹੈ ਭੈਣ। ਇਸ ਨੂੰ ਗੰਭੀਰਤਾ ਨਾਲ ਨਾ ਲਓ।' ਇਸ ਤੋਂ ਬਾਅਦ ਮੈਂ ਸਮਝ ਗਈ ਕਿ ਇਹ ਸਾਰਾ ਕੁਝ ਅਫਵਾਹ ਹੈ ਹੋਰ ਕੁਝ ਨਹੀਂ। ਤੁਹਾਨੂੰ ਦੱਸ ਦਈਏ ਕਿ ਤੈਮੂਰ ਤੋਂ ਬਾਅਦ ਲਲਿਤਾ ਵੀ ਜੇਹ ਨੂੰ ਸੰਭਾਲਦੀ ਹੈ। ਦੋਵੇਂ ਬੱਚੇ ਲਲਿਤਾ ਦੇ ਕਾਫੀ ਕਰੀਬ ਹਨ।