ਮੁੰਬਈ: ਨਸ਼ਿਆਂ ਦੇ ਮਾਮਲੇ 'ਚ ਗ੍ਰਿਫਤਾਰ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚਿਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਐਨਡੀਪੀਐਸ ਅਦਾਲਤ ਵਿੱਚ ਸੁਣਵਾਈ ਹੋਣੀ ਸੀ ਪਰ ਸਰਕਾਰੀ ਵਕੀਲ ਅਤੁਲ ਸਰਪਾਂਡੇ ਸੈਸ਼ਨ ਕੋਰਟ ਦੀਆਂ ਦੋ ਵੱਖਰੀਆਂ ਸੁਣਵਾਈਆਂ ਵਿੱਚ ਰੁੱਝੇ ਹੋਏ ਹਨ। ਇਸ ਕਾਰਨ ਉਹ ਐਨਸੀਬੀ ਦਾ ਪੱਖ ਨਹੀਂ ਰੱਖ ਸਕਣਗੇ। ਹਾਲਾਂਕਿ, ਐਨਸੀਬੀ ਦੇ ਅਧਿਕਾਰੀ ਮੰਗਲਵਾਰ ਨੂੰ ਭਾਰਤੀ ਤੇ ਹਰਸ਼ ਦੀ ਅਪੀਲ 'ਤੇ ਸੁਣਵਾਈ ਕਰਨ ਲਈ ਅਦਾਲਤ ਵਿੱਚ ਅਪੀਲ ਕਰਨਗੇ।


ਜੇ ਐਨਡੀਪੀਐਸ ਅਦਾਲਤ ਨੇ ਐਨਸੀਬੀ ਦੀ ਗੱਲਾਂ ਨੂੰ ਵਿਚਾਰਦਿਆਂ ਮੰਗਲਵਾਰ ਨੂੰ ਸੁਣਵਾਈ ਕਰਨ ਦਾ ਫੈਸਲਾ ਲਿਆ ਤਾਂ ਹਰਸ਼ ਤੇ ਭਾਰਤੀ ਨੂੰ ਇੱਕ ਹੋਰ ਰਾਤ ਜੇਲ੍ਹ ਵਿਚ ਗੁਜ਼ਾਰਨੀ ਪਏਗੀ। ਯਾਨੀ ਭਾਰਤੀ ਤੇ ਹਰਸ਼ ਦੀ ਜ਼ਮਾਨਤ ਮੰਗਲਵਾਰ (24 ਨਵੰਬਰ) ਨੂੰ ਹੋਏਗੀ। ਇਸ ਤੋਂ ਪਹਿਲਾਂ ਦੋਵਾਂ ਨੂੰ ਐਤਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਦੋਵਾਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਿਤਾ ਗਿਆ।

ਐਨਸੀਬੀ ਰੱਖੇਗੀ ਆਪਣਾ ਪੱਖ:

ਅਤੁਲ ਸਰਪਾਂਡੇ ਨੇ ਏਬੀਪੀ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਅੱਜ ਉਹ ਸੈਸ਼ਨ ਕੋਰਟ ਵਿੱਚ ਦੋ ਵੱਖ-ਵੱਖ ਕੇਸਾਂ ਦੀ ਸੁਣਵਾਈ ਵਿੱਚ ਰੁੱਝੇ ਹੋਏ ਹਨ, ਇਸ ਲਈ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚਿਆ ਜ਼ਮਾਨਤ ਕੇਸ ਦੀ ਸੁਣਵਾਈ ਵਿੱਚ ਸ਼ਾਮਲ ਨਹੀਂ ਹੋ ਸਕਣਗੇ। ਹਾਲਾਂਕਿ, ਐਨਸੀਬੀ ਅੱਜ ਐਨਡੀਪੀਐਸ ਕੋਰਟ ਵਿੱਚ ਆਪਣਾ ਪੱਖ ਪੇਸ਼ ਕਰੇਗੀ ਤੇ ਕੱਲ੍ਹ ਯਾਨੀ ਮੰਗਲਵਾਰ ਨੂੰ ਸੁਣਵਾਈ ਲਈ ਸਮਾਂ ਮੰਗੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904