ਕਿਸਾਨਾਂ ਨਾਲ ਡਟੇ ਪੰਜਾਬੀ ਕਲਕਾਰ, ਹੁਣ ਹਰਭਜਨ ਮਾਨ ਵੱਲੋਂ ਦਿੱਲੀ ਜਾਣ ਦਾ ਐਲਾਨ
ਏਬੀਪੀ ਸਾਂਝਾ | 01 Dec 2020 12:46 PM (IST)
ਇਸ ਸਮੇਂ ਲੱਖਾਂ ਦੀ ਗਿਣਤੀ 'ਚ ਕਈ ਸੂਬਿਆਂ ਦੇ ਕਿਸਾਨ ਦਿੱਲੀ ਦੇ ਬਾਰਡਰ 'ਤੇ ਆਪਣੀਆਂ ਮੰਗਾਂ ਮਨਵਾਉਣ ਲਈ ਡਟੇ ਬੈਠੇ ਹਨ। ਇਸ ਦਰਮਿਆਨ ਹੁਣ ਹਰਭਜਨ ਮਾਨ ਇਸ ਦਾ ਹਿੱਸਾ ਬਣਨ ਲਈ ਦਿੱਲੀ ਵੱਲ ਜਾ ਰਹੇ ਹਨ।
ਚੰਡੀਗੜ੍ਹ: ਕਿਸਾਨਾਂ ਦੀ ਇਸ ਲਹਿਰ ਨੂੰ ਪੰਜਾਬੀ ਫਿਲਮ ਇੰਡਸਟਰੀ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਹੁਣ ਪੰਜਾਬੀ ਅਦਾਕਾਰ ਤੇ ਗਾਇਕ ਹਰਭਜਨ ਮਾਨ ਵੀ ਇਸ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਹਨ। ਹਰਭਜਨ ਮਾਨ ਨੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ। ਕਿਸਾਨੀ ਅੰਦੋਲਨ ਵਿਚ ਆਪਣੀ ਸ਼ਮੂਲੀਅਤ ਦਾ ਐਲਾਨ ਕਰਦਿਆਂ ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਮੈਂ ਆਪਣੇ ਕਿਸਾਨਾਂ ਨਾਲ ਸ਼ਾਂਤਮਈ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਲਈ ਦਿੱਲੀ ਰਵਾਨਾ ਹੋ ਰਿਹਾ ਹਾਂ। ਲੋਕਾਂ ਦੀ ਇਸ ਲਹਿਰ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਮਰਥਨ ਮਿਲਦੇ ਦੇਖ ਕੇ ਬਹੁਤ ਖੁਸ਼ੀ ਹੋਈ। ਕਿਸਾਨ ਨਾ ਸਿਰਫ ਸਾਡੀ ਜਾਂ ਕਿਸੇ ਕੌਮ ਦੀ ਰੀੜ ਦੀ ਹੱਡੀ ਹਨ, ਬਲਕਿ ਸਾਡੀਆਂ ਅਨੇਕਾਂ ਪਹਿਚਾਨਾਂ ਦਾ ਹਿੱਸਾ ਵੀ ਹਨ।' ਦੱਸ ਦਈਏ ਇਸ ਤੋਂ ਪਹਿਲਾਂ ਰਣਜੀਤ ਬਾਵਾ, ਬੱਬੂ ਮਾਨ ਤੇ ਸਿੱਧੂ ਮੁਸੇਵਾਲਾ ਨੇ ਦਿੱਲੀ ਜਾ ਕਿਸਾਨਾਂ ਦਾ ਹੌਂਸਲਾ ਵਧਾਇਆ ਸੀ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904