ਮੁੰਬਈ: ਟੀਵੀ ਦੇ ਕਈ ਸ਼ੋਅ ਕਰਕੇ ਆਪਣਾ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਐਕਟਰ ਰੋਨੀਤ ਰਾਏ (Ronit Roy) ਆਨਲਾਈਨ ਠੱਗੀ ਦਾ ਸ਼ਿਕਾਰ ਹੋ ਗਏ। ਦੱਸ ਦਈਏ ਕਿ ਸੋਮਵਾਰ ਨੂੰ ਇੱਕ ਵੀਡੀਓ ਸ਼ੇਅਰ ਕਰਕੇ ਰੋਨੀਤ ਨੇ ਆਨਲਾਈਨ ਸਾਈਟ 'ਤੇ ਵੱਡੇ ਇਲਜ਼ਾਮ ਲਾਏ ਹਨ। ਜੀ ਹਾਣ ਵੀਡੀਓ ਸ਼ੇਅਰ ਕਰ ਰੋਨੀਤ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਇੱਕ ਪਲੇਅ ਸਟੇਸ਼ਨ 4 ਜੀਟੀਏ 5 ਆਨਲਾਈਨ ਆਰਡਰ ਕਰਨ ਤੋਂ ਬਾਅਦ ਇੱਕ ਕੋਰਾ ਕਾਗਜ਼ ਮਿਲਿਆ।


ਤੁਸੀਂ ਵੇਖ ਸਕਦੇ ਹੋ ਕਿ ਰੋਨਿਤ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਇੱਕ ਆਨਲਾਈਨ ਵੈੱਬਸਾਈਟ ਨੂੰ ਟੈਗ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਟਵੀਟ ਵਿੱਚ ਉਸ ਆਈਟਨ ਨੂੰ ਵੀ ਦਿਖਾਈ ਜੋ ਉਸ ਨੇ ਵੈੱਬਸਾਈਟ ਤੋਂ ਮੰਗਵਾਈ ਸੀ। ਵੀਡੀਓ ਨੂੰ ਟਵੀਟ ਕਰਦੇ ਹੋਏ ਅਦਾਕਾਰ ਨੇ ਕੈਪਸ਼ਨ 'ਚ ਲਿਖਿਆ,' 'ਮੇਰੇ ਬੇਟੇ ਨੇ ਪੀਐਸ 4 ਜੀਟੀਏ ਆਰਡਰ ਕੀਤੇ। ਪੈਕੇਟ ਵਿੱਚ ਸਿਰਫ ਇੱਕ ਖਾਲੀ ਕਾਗਜ਼ ਆਇਆ ਤੇ ਇਸ ਵਿਚ ਕੋਈ ਡਿਸਕ ਨਹੀਂ ਮਿਲੀ। ਕ੍ਰਿਪਾ ਕਰਕੇ ਇਸ ਮਾਮਲੇ ਨੂੰ ਨੋਟਿਸ 'ਚ ਲਓ।”

ਕੰਮ ਦੀ ਗੱਲ ਕਰੀਏ ਤਾਂ ਰੋਨੀਤ ਨੂੰ ਕਈ ਟੀਵੀ ਸੀਰੀਅਲਸ ਤੇ ਫਿਲਮਾਂ 'ਚ ਦਮਦਾਰ ਐਕਟਿੰਗ ਕਰਦਿਆਂ ਵੇਖਿਆ ਗਿਆ ਹੈ ਪਰ ਫਿਲਹਾਲ ਹੁਣ ਰੋਨੀਤ ਇਸ ਟਵੀਟ ਕਰਕੇ ਸੁਰਖੀਆਂ 'ਚ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904