ਮੁੰਬਈ: ਪੌਰਨ ਫਿਲਮ ਰੈਕੇਟ ਮਾਮਲੇ ‘ਚ ਹੁਣ ਈਡੀ ਦੀ ਵੀ ਐਂਟਰੀ ਹੋ ਸਕਦੀ ਹੈ। ਮੁੰਬਈ ਪੁਲਿਸ ਕ੍ਰਾਇਮ ਬ੍ਰਾਂਚ ਵੱਲੋਂ ਗ੍ਰਿਫ਼ਤਾਰ ਰਾਜ ਕੁੰਦਰਾ ਨਾਲ ਜੁੜੇ ਸਬੂਤ ਸਾਹਮਣੇ ਆਉਣ ਤੋਂ ਬਾਅਦ ਹੁਣ ਈਡੀ ਦੀ ਐਂਟਰੀ ਹੋਣ ਵਾਲੀ ਹੈ। ਈਡੀ ਸੂਤਰਾਂ ਦੇ ਮੁਤਾਬਕ ਜਾਂਚ ਏਜੰਸੀ ਮੁੰਬਈ ਪੁਲਿਸ ਤੋਂ ਇਸ ਕੇਸ ਦੀ ਐਫਆਈਆਰ ਮੰਗੇਗੀ ਤੇ ਜਲਦ ਕੇਸ ਦਰਜ ਕਰੇਗੀ।


ਈਡੀ ਸੂਤਰ ਦੱਸਦੇ ਹਨ ਕਿ ਰਾਜ ਕੁੰਦਰਾ ਨੂੰ fema ਦੇ ਤਹਿਤ ਨੋਟਿਸ ਸੰਮਨ ਦਿੱਤਾ ਜਾ ਸਕਦਾ ਹੈ। ਕੇਸ ‘ਚ ਕੰਪਨੀ ਦੇ ਡਾਇਰੈਕਟਰ ਤੋਂ ਵੀ ਪੁੱਛਗਿਛ ਸੰਭਵ ਹੈ। ਜੇਕਰ ਸ਼ਿਲਪਾ ਸ਼ੈਟੀ ਦੀ ਭੂਮਿਕਾ ਨਜ਼ਰ ਆਈ ਤਾਂ ਉਸ ਤੋਂ ਵੀ ਪੁੱਛਗਿਛ ਹੋਵੇਗੀ।


ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ‘ਤੇ ਪੌਰਨ ਰੈਕੇਟ ਚਲਾਉਣ ਦਾ ਇਲਜ਼ਾਮ ਹੈ। ਭਾਰਤ ਤੇ ਯੂਕੇ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਵੀ ਗੱਲ ਸਾਹਮਣੇ ਆਈ ਹੈ। ਰਾਜ ਕੁੰਦਰਾ ਤੇ ਉਨ੍ਹਾਂ ਦੀ ਕੰਪਨੀ ਦੇ ਯਸ ਬੈਂਕ ਖਾਤੇ ਤੇ ਯੂਬੀਏ ਖਾਤੇ ਦੇ ਵਿੱਚ ਲੈਣ ਦੇਣ ਦੀ ਜਾਂਚ ਕੀਤੀ ਜਾਣੀ ਹੈ। ਈਡੀ FEMA ਦੇ ਨਿਯਮਾਂ ਦੇ ਅੰਤਰਗਤ ਜਾਂਚ ਕਰੇਗੀ।


ਰਾਜ ਕੁੰਦਰਾ 27 ਜੁਲਾਈ ਤਕ ਪੁਲਿਸ ਹਿਰਾਸਤ ‘ਚ ਰਹਿਣਗੇ


ਰਾਜ ਕੁੰਦਰਾ ਤੇ ਉਨ੍ਹਾਂ ਦੇ ਆਈਟੀ ਪ੍ਰਮੁੱਖ ਰਿਆਨ ਥੋਰਪ 27 ਜੁਲਾਈ ਤਕ ਪੁਲਿਸ ਹਿਰਾਸਤ ‘ਚ ਰਹਿਣਗੇ। ਮੁੰਬਈ ਪੁਲਿਸ ਨੇ ਹੁਣ ਤਕ ਰਾਜ ਕੁੰਦਰਾ ਸਮੇਤ 10 ਲੋਕਾਂ ਨੂੰ ਪੌਰਨ ਫਿਲਮਾਂ ਦੇ ਨਿਰਮਾਣ ‘ਚ ਕਥਿਤ ਸ਼ਮੂਲੀਅਤ ਤੇ ਉਨ੍ਹਾਂ ਨੂੰ ਮੋਬਾਇਲ ਐਪ ਦੇ ਮਾਧਿਅਮ ਨਾਲ ਪ੍ਰਸਾਰਿਤ ਕਰਨ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਹੈ। ਇਸ ਸਾਲ ਫ਼ਰਵਰੀ ‘ਚ ਮੁੰਬਈ ਪੁਲਿਸ ਦੀ ਕ੍ਰਾਇਮ ਸ਼ਾਖਾ ‘ਚ ਮਾਮਲਾ ਦਰਜ ਕੀਤਾ ਗਿਆ ਸੀ।


ਮੁੰਬਈ ਪੁਲਿਸ ਕ੍ਰਾਇਮ ਬ੍ਰਾਂਚ ਦੀ ਟੀਮ ਸ਼ੁੱਕਰਵਾਰ ਨੂੰ ਰਾਜ ਕੁੰਦਰਾ ਨੂੰ ਲੈਕੇ ਸ਼ਿਲਪਾਂ ਸ਼ੈਟੀ ਦੇ ਘਰ ਛਾਪਾ ਮਾਰਨ ‘ਤੇ ਪੁੱਛਗਿਛ ਕਰਨ ਗਈ ਸੀ। ਰਾਜ ਕੁੰਦਰਾ ਤੇ ਇਲਜ਼ਾਮ ਹੈ ਕਿ ਉਨ੍ਹਾਂ ਲੰਡਨ ਦੀ ਇਕ ਕੰਪਨੀ ਦੇ ਨਾਲ ਗਠਜੋੜ ਕੀਤਾ ਸੀ। ਜੋ ਇਕ ਮੋਬਾਇਲ ਐਪ ਹੌਟਸ਼ੌਟਸ ਦੇ ਮਾਧਿਅਮ ਰਾਹੀਂ ਅਸ਼ਲੀਲ ਕੰਟੈਂਟ ਸਟ੍ਰੀਮਿੰਗ ‘ਚ ਸ਼ਾਮਲ ਸੀ।