8 FIR against Kangana Ranaut: ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ 'ਪੰਗਾ ਗਰਲ' ਨੂੰ ਲੋਕ ਸਭਾ ਚੋਣਾਂ 2024 ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਉਮੀਦਵਾਰ ਬਣਾਇਆ ਹੈ। ਇਸ ਵਿਚਾਲੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਕੰਗਨਾ ਰਣੌਤ ਦੇ ਨਾਂ 'ਤੇ ਕਈ ਥਾਣਿਆਂ 'ਚ ਕੁੱਲ 8 ਮਾਮਲੇ ਦਰਜ ਹਨ। ਭਾਜਪਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਮੁੰਬਈ, ਮਹਾਰਾਸ਼ਟਰ ਦੇ ਥਾਣਿਆਂ ਵਿੱਚ ਦਰਜ ਹਨ। ਗੀਤਕਾਰ ਜਾਵੇਦ ਅਖਤਰ ਨੇ ਵੀ ਕੰਗਨਾ ਖਿਲਾਫ ਕੇਸ ਦਰਜ ਕਰਵਾਇਆ ਹੈ। ਉਸ ਵਿਰੁੱਧ ਕਾਪੀਰਾਈਟ ਦਾ ਕੇਸ ਵੀ ਦਰਜ ਹੈ।
ਕੰਗਨਾ ਨੂੰ ਇਸ ਲਈ ਕਿਹਾ ਜਾਂਦਾ 'ਪੰਗਾ ਗਰਲ'
ਇਸ ਗੱਲ ਤੋਂ ਜ਼ਿਆਦਾਤਰ ਲੋਕ ਜਾਣੂ ਹਨ ਕਿ ਅਦਾਕਾਰਾ ਕੰਗਨਾ ਰਣੌਤ 'ਕੁਈਨ' ਅਤੇ 'ਪੰਗਾ ਗਰਲ' ਦੇ ਨਾਂ ਨਾਲ ਮਸ਼ਹੂਰ ਹੈ। ਉਸ ਦਾ ਵਿਵਾਦਾਂ ਨਾਲ ਡੂੰਘਾ ਸਬੰਧ ਰਿਹਾ ਹੈ। ਇਹੀ ਕਾਰਨ ਹੈ ਕਿ ਕਿਸਾਨ ਅੰਦੋਲਨ 'ਤੇ ਟਿੱਪਣੀ ਕਰਨ ਤੋਂ ਲੈ ਕੇ ਮਾਣਹਾਨੀ ਅਤੇ ਹੋਰ ਮਾਮਲਿਆਂ 'ਚ ਹੁਣ ਤੱਕ ਉਸ 'ਤੇ ਅੱਠ ਕੇਸ ਦਰਜ ਹੋ ਚੁੱਕੇ ਹਨ। ਦਰਅਸਲ, ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਮੀਦਵਾਰ ਨੂੰ ਸੀ-7 ਫਾਰਮ ਵਿੱਚ ਆਪਣੀ ਜਾਣਕਾਰੀ ਸਾਂਝੀ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਇਸ ਦਾ ਦੋਂ ਅਖ਼ਬਾਰਾਂ ਵਿੱਚ ਵੀ ਇਸ ਦਾ ਇਸ਼ਤਿਹਾਰ ਛਪਵਾਉਣਾ ਪੈਂਦਾ ਹੈ।
ਜਾਣੋ ਭਾਜਪਾ ਨੇ ਕਿਉਂ ਉਮੀਦਵਾਰ ਦੇ ਤੌਰ ਤੇ ਚੁਣਿਆ ?
ਮਾਣਹਾਨੀ ਦੇ ਕੇਸਾਂ ਸਮੇਤ ਕੁੱਲ ਅੱਠ ਮਾਮਲੇ ਕੰਗਨਾ ਰਣੌਤ 'ਤੇ ਦਰਜ ਹਨ। ਇਸ ਦੇ ਨਾਲ ਹੀ ਭਾਜਪਾ ਨੇ ਸੀ-7 ਫਾਰਮ 'ਚ ਕੰਗਣਾ ਨੂੰ ਆਪਣਾ ਉਮੀਦਵਾਰ ਬਣਾਉਣ ਪਿੱਛੇ ਕਈ ਤਰਕ ਦਿੱਤੇ ਹਨ, ਜਿਸ 'ਚ ਉਨ੍ਹਾਂ ਨੂੰ ਸਮਾਜ ਸੇਵੀ ਅਤੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਦੱਸਿਆ ਗਿਆ ਹੈ। ਦਰਅਸਲ, ਕੰਗਨਾ ਨੂੰ ਮੰਡੀ ਤੋਂ ਟਿਕਟ ਮਿਲਣ ਤੋਂ ਬਾਅਦ ਕਾਂਗਰਸ ਦੀ ਸੁਪ੍ਰਿਆ ਸ਼੍ਰਨੀਤ ਨੇ ਉਨ੍ਹਾਂ ਦੇ ਖਿਲਾਫ ਇਤਰਾਜ਼ਯੋਗ ਪੋਸਟ ਕੀਤਾ ਸੀ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਕਿਹਾ ਕਿ ਪੋਸਟ ਕਿਸੇ ਹੋਰ ਨੇ ਉਨ੍ਹਾਂ ਦੇ ਹੈਂਡਲ ਤੋਂ ਕੀਤਾ ਸੀ।
ਜਾਣੋ ਕਿਹੜੇ-ਕਿਹੜੇ ਮਾਮਲੇ ਦਰਜ ਹੋਏ?
ਪਹਿਲਾ ਮਾਮਲਾ ਗੀਤਕਾਰ ਜਾਵੇਦ ਅਖਤਰ ਨੇ ਮਾਣਹਾਨੀ ਦਾ ਦਾਇਰ ਕੀਤਾ ਹੈ, ਜੋ ਮੁੰਬਈ ਦੇ ਅੰਧੇਰੀ 'ਚ ਦਰਜ ਹੈ। ਦੂਜੇ ਮਾਮਲੇ 'ਚ ਅਸ਼ੀਸ਼ ਕੌਲ ਨੇ ਕੰਗਨਾ ਖਿਲਾਫ ਮੁੰਬਈ ਦੇ ਬਾਂਦਰਾ ਥਾਣੇ 'ਚ ਕਾਪੀਰਾਈਟ ਦਾ ਮਾਮਲਾ ਦਰਜ ਕਰਵਾਇਆ ਹੈ। ਤੀਜਾ ਮਾਮਲਾ ਬਾਂਦਰਾ ਥਾਣੇ ਵਿੱਚ ਹੀ ਦਰਜ ਹੈ। ਪੰਜਾਬ ਦੇ ਬਠਿੰਡਾ ਵਿੱਚ ਮਹਿਲਾ ਕਿਸਾਨ ਮਹਿੰਦਰ ਕੌਰ ਵੱਲੋਂ ਮਾਣਹਾਨੀ ਦਾ ਚੌਥਾ ਕੇਸ ਦਾਇਰ ਕੀਤਾ ਗਿਆ ਹੈ। ਪੰਜਵਾਂ ਕੇਸ ਜ਼ਰੀਨਾ ਵਹਾਬ ਨੇ ਦਰਜ ਕਰਵਾਇਆ ਹੈ। ਛੇਵਾਂ ਮਾਮਲਾ ਆਦਿਤਿਆ ਪੰਚੋਲੀ ਨੇ ਦਾਇਰ ਕੀਤਾ ਹੈ। ਸੱਤਵਾਂ ਕੇਸ ਰਮੇਸ਼ ਨਾਇਕ ਨੇ ਕਰਨਾਟਕ ਹਾਈ ਕੋਰਟ ਵਿੱਚ ਦਾਇਰ ਕੀਤਾ ਹੈ ਅਤੇ ਅੱਠਵਾਂ ਕੇਸ ਬੰਬੇ ਹਾਈ ਕੋਰਟ ਦੇ ਅਧੀਨ ਸੈਸ਼ਨ ਕੋਰਟ ਡਿੰਡੋਸ਼ੀ ਵਿੱਚ ਦਰਜ ਹੈ।