Elvish Yadav Snake Venom Case: ਐਲਵਿਸ਼ ਯਾਦਵ ਨੂੰ ਸੱਪਾਂ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ 'ਚ 14 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਗਿਆ ਹੈ। ਯੂਟਿਊਬਰ ਨੂੰ 17 ਮਾਰਚ ਨੂੰ ਨੋਇਡਾ ਪੁਲਿਸ ਨੇ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ ਸੀ। ਜਿਸ ਤੋਂ ਬਾਅਦ ਅਦਾਲਤ ਨੇ ਜੰਗਲੀ ਜੀਵ ਸੁਰੱਖਿਆ ਐਕਟ 1972 ਦੇ ਤਹਿਤ ਐਲਵਿਸ਼ ਨੂੰ ਹਿਰਾਸਤ ਵਿੱਚ ਭੇਜ ਦਿੱਤਾ ਸੀ। ਹੁਣ ਜੇਲ੍ਹ ਤੋਂ ਐਲਵਿਸ਼ ਯਾਦਵ ਨਾਲ ਸਬੰਧਤ ਅਪਡੇਟਸ ਸਾਹਮਣੇ ਆ ਰਹੀ ਹੈ, ਜਿਸ ਵਿੱਚ ਯੂਟਿਊਬਰ ਦੀਆਂ ਰੇਵ ਪਾਰਟੀਆਂ ਵਿੱਚ ਸੱਪ ਦੇ ਜ਼ਹਿਰ ਦੀ ਸਪਲਾਈ ਕਰਨ ਦੀ ਅਸਲ ਵਜ੍ਹਾ ਵੀ ਸਾਹਮਣੇ ਆਈ ਹੈ।


ਪਹਿਲਾਂ ਖਬਰ ਆਈ ਸੀ ਕਿ ਜੇਲ੍ਹ ਵਿੱਚ ਐਲਵਿਸ਼ ਯਾਦਵ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਹਾਲਾਂਕਿ, ਹੁਣ ਜਾਣਕਾਰੀ ਮਿਲੀ ਹੈ ਕਿ ਬਿੱਗ ਬੌਸ OTT 2 ਦੇ ਜੇਤੂ ਨੇ ਅਜੇ ਤੱਕ ਆਪਣਾ ਜੁਰਮ ਕਬੂਲ ਨਹੀਂ ਕੀਤਾ ਹੈ। ਪੁਲਿਸ ਦੇ ਇੱਕ ਸੂਤਰ ਨੇ ਇੰਡੀਅਨ ਐਕਸਪ੍ਰੈਸ ਨੂੰ ਦੱਸਿਆ ਕਿ ਪੁੱਛਗਿੱਛ ਦੌਰਾਨ ਯਾਦਵ ਨੇ ਅਪਰਾਧ ਕਬੂਲ ਨਹੀਂ ਕੀਤਾ, ਪਰ ਸਾਡੇ ਕੋਲ ਬਹੁਤ ਸਾਰੇ ਸਬੂਤ ਹਨ। ਉਸ ਲਈ, ਇਹ ਬਿਆਨ ਦੇਣਾ ਸੀ ਕਿ ਉਸ ਨੂੰ ‘ਸਵੈਗ’ ਜਾਂ ‘ਭੋਕਾਲ’ ਬਣਾਉਣ ਲਈ ਉਸਨੇ ਅਜਿਹਾ ਕੀਤਾ ਸੀ।


ਇਮੇਜ਼ ਲਈ ਸਪਲਾਈ ਕੀਤਾ ਜ਼ਹਿਰ!


ਸੂਤਰਾਂ ਨੇ ਅੱਗੇ ਕਿਹਾ- 'ਐਲਵੀਸ਼ ਯਾਦਵ ਆਪਣੇ ਪ੍ਰਸ਼ੰਸਕਾਂ 'ਚ ਇੱਕ ਅਜਿਹੇ ਵਿਅਕਤੀ ਦੀ ਇਮੇਜ਼ ਬਣਾਉਣਾ ਚਾਹੁੰਦੇ ਹਨ, ਜੋ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਬਿਲਕੁਲ ਡਰਦਾ ਨਹੀਂ ਅਤੇ ਜੋ ਚਾਹੇ ਕਰ ਸਕਦਾ ਹੈ।' ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੇਲ ਸੁਪਰਡੈਂਟ ਅਰੁਣ ਪ੍ਰਤਾਪ ਸਿੰਘ ਨੇ ਜਾਗਰਣ ਨੂੰ ਦੱਸਿਆ ਸੀ ਕਿ ਐਲਵਿਸ਼ ਨੂੰ ਫਿਲਹਾਲ ਕੁਆਰੰਟੀਨ ਬੈਰਕ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਨੂੰ ਜਲਦੀ ਹੀ ਜਨਰਲ ਬੈਰਕ ਵਿੱਚ ਲਿਜਾਇਆ ਜਾਵੇਗਾ। ਐਲਵਿਸ਼ ਨੂੰ ਜੇਲ੍ਹ ਦੇ ਮੇਨੂ ਵਿੱਚੋਂ ਭੋਜਨ ਦਿੱਤਾ ਗਿਆ ਜਿਸ ਵਿੱਚ ਪੁਰੀ, ਸਬਜ਼ੀ ਅਤੇ ਹਲਵਾ ਸ਼ਾਮਲ ਸੀ।


ਜੇਲ੍ਹ ਵਿੱਚ ਅਜਿਹੀ ਰਹੀ ਐਲਵਿਸ਼ ਦੀ ਪਹਿਲੀ ਰਾਤ 


ਅਰੁਣ ਪ੍ਰਤਾਪ ਸਿੰਘ ਨੇ ਅੱਗੇ ਕਿਹਾ- 'ਜੇਲ ਵਿੱਚ ਐਲਵਿਸ਼ ਦੀ ਪਹਿਲੀ ਰਾਤ ਨੀਂਦ ਤੋਂ ਰਹਿਤ ਸੀ। ਉਹ ਬੇਚੈਨ ਸੀ ਅਤੇ ਰਾਤ ਦਾ ਜ਼ਿਆਦਾਤਰ ਸਮਾਂ ਜਾਗਦੇ ਹੋਏ ਕੱਢਿਆ। ਦੂਜੇ ਕੈਦੀ ਉਸ ਬਾਰੇ ਚਰਚਾ ਕਰ ਰਹੇ ਹਨ।