Neha Kakkar Video: ਬਾਲੀਵੁੱਡ ਗਾਇਕਾ ਨੇਹਾ ਕੱਕੜ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ ਨੂੰ ਲੈ ਸੁਰਖੀਆਂ ਵਿੱਚ ਬਣੀ ਹੋਈ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਰਿਲੀਜ਼ ਹੋਏ ਗਾਣੇ 'ਲੌਲੀਪੌਪ... ਕੈਂਡੀ ਸ਼ੌਪ' ਨੂੰ ਲੈ ਕੇ ਪ੍ਰਸ਼ੰਸਕਾਂ ਵਿਚਾਲੇ ਹਲਚਲ ਮੱਚੀ ਹੋਈ ਹੈ। ਦਰਅਸਲ, ਇਹ ਗੀਤ ਰਿਲੀਜ਼ ਹੁੰਦੇ ਹੀ ਵਿਵਾਦਾਂ ਵਿੱਚ ਘਿਰ ਗਿਆ ਹੈ, ਜਿਸ ਵਿੱਚ ਨੇਹਾ ਦੇ ਡਾਂਸ ਸਟੈਪਸ ਨੂੰ ਲੈ ਕੇ ਉਨ੍ਹਾਂ ਦੀ ਸਖ਼ਤ ਆਲੋਚਨਾ ਹੋ ਰਹੀ ਹੈ ਅਤੇ ਇਨ੍ਹਾਂ ਨੂੰ 'ਅਸ਼ਲੀਲ' ਦੱਸਿਆ ਜਾ ਰਿਹਾ ਹੈ।

Continues below advertisement

ਡਾਂਸ ਸਟੈਪਸ ਨੇ ਪ੍ਰਸ਼ੰਸਕਾਂ ਵਿਚਾਲੇ ਮਚਾਇਆ ਹਾਹਾਕਾਰ

ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੇ ਗਾਣੇ ਵਿੱਚ ਨੇਹਾ ਕੱਕੜ ਗਾਉਣ ਦੇ ਨਾਲ-ਨਾਲ ਡਾਂਸ ਵੀ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਇੱਕ ਡਾਂਸ ਸਟੈਪ ਨੇ ਲੋਕਾਂ ਦੇ ਹੋਸ਼ ਉਡਾ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਕੋਰੀਅਨ ਡਾਂਸ ਦੀ ਨਕਲ ਕਰ ਰਹੀ ਹੈ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਨੇਹਾ 'ਤੇ ਦੇਸ਼ ਦੇ ਸੱਭਿਆਚਾਰ ਨੂੰ ਖਰਾਬ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ।

Continues below advertisement

 

 

ਇੱਕ ਟਵਿੱਟਰ ਯੂਜ਼ਰ ਨੇ ਲਿਖਿਆ, "ਇਹ ਨੇਹਾ ਧੱਕੜ ਕੀ ਕਰਨਾ ਚਾਹੁੰਦੀ ਹੈ। ਭਾਰਤੀ ਸੱਭਿਆਚਾਰ ਨੂੰ ਕਿਸ ਦਿਸ਼ਾ ਵਿੱਚ ਲੈ ਕੇ ਜਾ ਰਹੀ ਹੈ। ਹੁਣ ਦੇਸ਼ ਦੇ ਨੌਜਵਾਨ ਇਸ ਤੋਂ ਕੀ ਸਿੱਖਣਗੇ"। ਇੱਕ ਹੋਰ ਉਪਭੋਗਤਾ ਨੇ ਕਿਹਾ, "ਇਹ ਕੀ ਬਕਵਾਸ ਕਰ ਰਹੀ ਹੈ? ਕੀ ਉਸ ਨੇ ਹੋਰ ਵੀ ਛੋਟੀ ਦਿਖਣ ਲਈ ਕੋਈ ਸਰਜਰੀ ਕਰਵਾਈ ਹੈ? ਅਤੇ ਉਹ ਨਕਲੀ ਕੋਰੀਅਨ ਬਣਨ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ? 

ਗਾਣੇ ਵਿੱਚ ਨਾ ਤਾਂ ਇੰਡੀਅਨ ਫੀਲ ਹੈ ਅਤੇ ਨਾ ਹੀ ਕੋਰੀਅਨ। ਵਿਆਹੁਤਾ ਔਰਤਾਂ ਨੂੰ ਅਜਿਹੀ ਬਕਵਾਸ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ"। ਇੱਥੋਂ ਤੱਕ ਕਿ ਇੱਕ ਹੋਰ ਵਿਅਕਤੀ ਨੇ ਲਿਖਿਆ ਕਿ, "ਉਨ੍ਹਾਂ ਦੇ ਗੀਤ ਅਤੇ ਵੀਡੀਓ ਦਿਨੋ-ਦਿਨ ਘਟੀਆ, ਬੇਸ਼ਰਮ, ਅਜੀਬ ਅਤੇ ਸ਼ੈਤਾਨੀ ਹੁੰਦੇ ਜਾ ਰਹੇ ਹਨ..."। ਕੁਝ ਲੋਕਾਂ ਨੇ ਤਾਂ ਇਹ ਵੀ ਕਿਹਾ ਹੈ ਕਿ ਨੇਹਾ ਨੂੰ ਅਜਿਹੀਆਂ ਹਰਕਤਾਂ ਕਰਨ ਵਿੱਚ ਸ਼ਰਮ ਆਉਣੀ ਚਾਹੀਦੀ ਹੈ।

ਗੀਤ ਬਾਰੇ ਜਾਣਕਾਰੀ

ਨੇਹਾ ਕੱਕੜ ਦਾ ਇਹ ਗੀਤ ਇੱਕ ਦਿਨ ਪਹਿਲਾਂ ਹੀ ਯੂ-ਟਿਊਬ 'ਤੇ ਆਇਆ ਹੈ। ਇਹ ਗੀਤ ਨੇਹਾ ਨੇ ਆਪਣੇ ਭਰਾ ਟੋਨੀ ਕੱਕੜ ਦੇ ਨਾਲ ਮਿਲ ਕੇ ਬਣਾਇਆ ਹੈ, ਜੋ ਮਿਊਜ਼ਿਕ ਵੀਡੀਓ ਵਿੱਚ ਵੀ ਨਜ਼ਰ ਆ ਰਹੇ ਹਨ। 'ਲੌਲੀਪੌਪ... ਕੈਂਡੀ ਸ਼ੌਪ' ਦੇ ਗਾਇਕ ਨੇਹਾ ਅਤੇ ਟੋਨੀ ਹਨ, ਜਦੋਂ ਕਿ ਇਸ ਦਾ ਮਿਊਜ਼ਿਕ ਅਤੇ ਲਿਰਿਕਸ ਟੋਨੀ ਦੁਆਰਾ ਦਿੱਤਾ ਗਿਆ ਹੈ, ਅਤੇ ਇਸ ਨੂੰ ਪ੍ਰੋਡਿਊਸ ਵੀ ਉਨ੍ਹਾਂ ਨੇ ਹੀ ਕੀਤਾ ਹੈ।