ਚੰਡੀਗੜ੍ਹ: ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ‘ਚ ਆਪਣੀ ਆਵਾਜ਼ ਅਤੇ ਸਿੰਗਿੰਗ ਨਾਲ ਵੱਖਰੇ ਮੀਲ-ਪੱਥਰ ਸਥਾਪਿਤ ਕਰਨ ਵਾਲੇ ਗਾਇਕ ਫਿਰੋਜ਼ ਖ਼ਾਨ ਨੇ ਇੱਕ ਵਾਰ ਫੇਰ ਪੰਜਾਬੀ ਸਰੋਤਿਆਂ ਦੇ ਦਿਲਾਂ 'ਤੇ ਆਪਣੇ ਨਵੇਂ ਟਰੈਕ 'ਫੇਰ ਪਤਾ ਲੱਗੂ' ਨਾਲ ਦਸਤਕ ਦਿੱਤੀ ਹੈ।


 

ਇਸ ਸੌਂਗ ਬਾਰੇ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਗੰਡਮ ਨੇ ਕਿਹਾ ਗੀਤ ਦੇ ਬੋਲ ਸ਼ਰਨਜੀਤ ਬੈਂਸ ਨੇ ਲਿਖੇ ਹਨ ਅਤੇ ਬੋਲਾਂ ਨੂੰ ਮਿਊਜ਼ਿਕ ਅਮਦਾਦ ਅਲੀ ਨੇ ਦਿੱਤਾ ਹੈ।

[embed]

ਵੀਡੀਓ ਨੂੰ ਡਾਇਰੈਕਟ ਕੀਤਾ ਹੈ ਸੂਜ਼ਲ ਫਿਰੋਜ਼ਪੁਰੀ ਨੇ, ਜਿਨ੍ਹਾਂ ਨੂੰ ਕਾਫੀ ਵਧੀਆ ਲੋਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ। ਇਸ ਵੀਡੀਓ ਨੂੰ ਯੂ ਟਿਊਬ 'ਤੇ ਕੁਝ ਹੀ ਦਿਨਾਂ ਵਿਚ 13 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ।