ਮੁੰਬਈ: ਵੀਰਵਾਰ ਨੂੰ ਪ੍ਰਿਅੰਕਾ ਚੋਪੜਾ ਨੇ ਸਲਮਾਨ ਦੀ ਫ਼ਿਲਮ ‘ਭਾਰਤ’ ਤੋਂ ਕਿਨਾਰਾ ਕਰ ਲਿਆ ਹੈ ਅਤੇ ਇਸ ਤੋਂ ਬਾਅਦ ਸਭ ਸੋਚ ਰਹੇ ਨੇ ਕੀ ਆਖਰ ਸਲਮਾਨ ਦੇ ਨਾਲ ਹੁਣ ਸਕਰੀਨ ‘ਤੇ ਕਿਸ ਨੂੰ ਦੇਖਿਆ ਜਾਵੇਗਾ। ਤਾਂ ਇਸ ਫ਼ਿਲਮ ਨੂੰ ਹਾਸਲ ਕਰਨ ਲਈ ਹੁਣ ਭਾਈਜਾਨ ਦੀ ਹੀ ਦੋ ਕੋ-ਸਟਾਰਸ ‘ਚ ਰੇਸ ਸ਼ੁਰੂ ਹੋ ਗਈ ਹੈ।




ਜੀ ਹਾਂ, ਖ਼ਬਰ ਹੈ ਕਿ ਸਲਮਾਨ ਦੀ ਫ਼ਿਲਮ ਭਾਰਤ ‘ਚ ਹੁਣ ਪਹਿਲਾ ਨਾਂਅ ਸਾਹਮਣੇ ਆ ਰਿਹਾ ਹੈ ਕੈਟਰੀਨਾ ਕੈਫ ਦਾ। ਜਿਸ ਦਾ ਕਾਰਨ ਹੈ ਉਸ ਦੇ ਸਲਮਾਨ ਖਾਨ ਅਤੇ ਫ਼ਿਲਮ ਦੇ ਡਾਇਰੈਕਟਰ ਅਲੀ ਅਬਾਸ ਦੇ ਨਾਲ ਰਿਸ਼ਤੇ। ਦੂਜਾ ਕਾਰਨ ਹੈ ਕਿ ਕੈਟਰੀਨਾ ਕਾਫੀ ਲੰਬੇ ਸਮੇਂ ਤੋਂ ਇੰਡਸਟਰੀ ‘ਚ ਐਕਟਿਵ ਹੈ ਅਤੇ ਆਏ ਦਿਨ ਹੀ ਆਪਣੇ ਕਿਸੇ ਨਾ ਕਿਸੇ ਕੰਮ ਨਾਲ ਫੈਨਸ ਨੂੰ ਹੈਰਾਨ ਕਰ ਦਿੰਦੀ ਹੈ ਨਾਲ ਹੀ ਕੈਟ ਦੀ ਆਨ-ਸਕਰੀਨ ਕੈਮਿਸਟਰੀ ਲੋਕਾਂ ਨੂੰ ਖੂਬ ਪਸੰਦ ਆਉਂਦੀ ਹੈ।



ਇਸ ਤੋਂ ਬਾਅਦ ਫ਼ਿਲਮ ‘ਚ ਜਿਸ ਦੂਜੀ ਅਦਾਕਾਰਾ ਦਾ ਨਾਂਅ ਸਾਹਮਣੇ ਆ ਰਿਹਾ ਹੈ ਉਹ ਕੋਈ ਹੋਰ ਨਹੀਂ ਸਗੋਂ ਸਲਮਾਨ ਦੀ ਹੀ ਦੂਜੀ ਐਕਟਰਸ ਹੈ ਜਿਸ ਨਾਲ ਹਾਲ ਹੀ ‘ਚ ਸਲਮਾਨ ਨੇ ਫ਼ਿਲਮ ‘ਰੇਸ-3’ ਕੀਤੀ ਹੈ ਤੇ ਫ਼ਿਲਮ ‘ਕਿੱਕ’ ‘ਚ ਵੀ ਦੋਨਾਂ ਦੀ ਜੋੜੀ ਨੇ ਲੋਕਾਂ ਦਾ ਖ਼ਾਬ ਮਨੋਰੰਜਨ ਕੀਤਾ ਸੀ। ਜੀ ਹਾਂ, ਇਹ ਹੈ ਜੈਕਲੀਨ ਫਰਨਾਂਡਿਸ।



ਖ਼ਬਰਾਂ ਤਾਂ ਇਹ ਵੀ ਹਨ ਕਿ ਸਲਾਮਨ ਨੂੰ ਪ੍ਰਿਅੰਕਾ ਦੇ ਇਸ ਕਦਮ ਦਾ ਪਹਿਲਾਂ ਹੀ ਪਤਾ ਸੀ ਅਤੇ ਉਨ੍ਹਾਂ ਨੇ ਇਸ ਲਈ ਯੂ.ਐਸ. ਟੂਰ ਸਮੇਂ ਹੀ ਕੈਟਰੀਨਾ ਨਾਲ ਫ਼ਿਲਮ ਬਾਰੇ ਗੱਲ ਕਰ ਲਈ ਸੀ। ਉਂਝ ਉਮੀਕ ਕੀਤੀ ਜਾ ਰਹੀ ਹੈ ਕਿ ਫ਼ਿਲਮ ‘ਚ ਕੈਟਰੀਨਾ ਨਾਲ ਸਲਮਾਨ ਦੀ ਜੋੜੀ ਬਣਨ ਦੇ ਚਾਂਸ ਵੱਧ ਹਨ। ਫਿਲਹਾਲ, ਹੁਣ ਇਹ ਦੇਖਣਾ ਹੈ ਕਿ ਕੈਟ ਅਤੇ ਜੈਕਲੀਨ ਚੋਂ ਇਹ ਫ਼ਿਲਮ ਕਿਸਦੇ ਹੱਥ ਲਗੇਗੀ।