ਮੁੰਬਈ: ਅਨੁਰਾਗ ਕਸ਼ਯਪ ਦੀ ਆਉਣ ਵਾਲੀ ਫ਼ਿਲਮ ‘ਮਨਮਰਜ਼ੀਆਂ’ ਦੀ ਰਿਲੀਜ਼ ਡੇਟ ਇੱਕ ਵਾਰ ਫੇਰ ਬਦਲ ਗਈ ਹੈ। ਕੁਝ ਸਮਾਂ ਪਹਿਲਾਂ ਹੀ ਮੇਕਰਸ ਨੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦੀ ਅਨਾਉਂਸਮੈਂਟ ਕੀਤੀ ਸੀ। ਸ਼ੁਰੂਆਤ ‘ਚ ਫ਼ਿਲਮ 7 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਫੇਰ ਫ਼ਿਲਮ 21 ਸਤੰਬਰ ਨੂੰ ਰਿਲੀਜ਼ ਹੋਣੀ ਸੀ। ਹੁਣ ਫ਼ਿਲਮ ਦੀ ਰਿਲੀਜ਼ ਡੇਟ ਇੱਕ ਵਾਰ ਫੇਰ ਬਦਲ ਕੇ 14 ਸਤੰਬਰ ਹੋ ਗਈ ਹੈ।


 

https://twitter.com/taran_adarsh/status/1022744367360925696

ਹੋ ਸਕਦਾ ਹੈ ਮੇਕਰਸ ਨੇ ਇਹ ਫੈਸਲਾ ਬਾਕਸ-ਆਫਿਸ ‘ਤੇ ਸ਼ਾਹਿਦ ਤੇ ਸ਼ਰਧਾ ਕਪੂਰ ਦੀ ਫ਼ਿਲਮ ‘ਬੱਤੀ ਗੁਲ ਮੀਟਰ ਚਾਲੂ’ ਦੇ ਨਾਲ ਹੋ ਰਹੇ ਕਲੈਸ਼ ਨੂੰ ਟਾਲਣ ਲਈ ਕੀਤਾ ਹੈ। ਸ਼੍ਰੀਨਾਰਾਈਣ ਦੀ ਫ਼ਿਲਮ ‘ਬੱਤੀ ਗੁਲ ਮੀਟਰ ਚਾਲੂ’ ਜਿਸ ‘ਚ ਸ਼ਾਹਿਦ ਕਪੂਰ ਲੀਡ ਰੋਲ ‘ਚ ਹਨ, ਵੀ 21 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ।



ਫ਼ਿਲਮ ‘ਮਨਮਰਜ਼ੀਆਂ’ ਦਾ ਡਾਇਰੈਕਸ਼ਨ ਆਨੰਦ ਐਲ ਰਾਏ ਨੇ ਅਨੁਰਾਗ ਕਸ਼ਯਪ ਨੇ ਕੀਤਾ ਹੈ। ਅਨੁਰਾਗ ਤੇ ਆਨੰਦ ਦੋਨਾਂ ਦੀ ਫ਼ਿਲਮਾਂ ਦੀਆਂ ਕਹਾਣੀਆਂ ਕਾਫੀ ਦਿਲਚਸਪ ਤੇ ਵੱਖਰੀਆਂ ਹੁੰਦੀਆਂ ਹਨ। ਇਸ ਲਈ ਹੀ ਔਡੀਅੰਸ ਫ਼ਿਲਮ ‘ਮਨਮਰਜ਼ੀਆਂ’ ਲਈ ਕਾਫੀ ਐਕਸਾਇਟੀਡ ਹੈ। ਬੱਸ ਇੰਤਜ਼ਾਰ ਹੈ ਤਾਂ ਫ਼ਿਲਮ ਦੇ ਰਿਲੀਜ਼ ਹੋਣ ਦਾ।