ਮਰਹੂਮ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ 1984 ਵਿੱਚ ਹੋਏ ਦੰਗਿਆਂ 'ਤੇ ਅਧਾਰਿਤ ਫਿਲਮ '31 ਅਕਤੂਬਰ 1984' ਫਿਰ ਤੋਂ ਟਲ ਗਈ ਹੈ। 7 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫਿਲਮ ਹੁਣ 21 ਅਕਤੂਬਰ ਨੂੰ ਰਿਲੀਜ਼ ਹੋਵੇਗੀ।

ਫਿਲਮ ਦੇ ਨਿਰਮਾਤਾ ਹੈਰੀ ਦਾ ਕਹਿਣਾ ਹੈ ਕਿ ਦਿੱਲੀ 'ਚ ਕਾਂਗਰਸ ਪਾਰਟੀ ਦੇ ਕਿਸੇ ਕਰੀਬੀ ਨੇ ਫਿਲਮ ਦੀ ਰਿਲੀਜ਼ ਵਿੱਚ ਅਡ਼ਚਨ ਪਾਈ ਹੈ। ਸੈਂਸਰ ਬੋਰਡ ਨੇ ਵੀ ਪਹਿਲਾਂ ਫਿਲਮ ਨੂੰ ਪਾਸ ਨਹੀਂ ਕੀਤਾ ਸੀ। ਹੈਰੀ ਨੇ ਕਿਹਾ, "ਜਿਸ ਦਿਨ ਤੋਂ ਮੈਂ ਫਿਲਮ ਬਣਾਉਣੀ ਸ਼ੁਰੂ ਕੀਤੀ ਹੈ, ਮੈਂ ਜਾਣਦਾ ਸੀ ਕਿ ਮੁਸ਼ਕਲਾਂ ਆਉਣਗੀਆਂ। ਪਹਿਲਾਂ ਸੈਂਸਰ ਅਤੇ ਹੁਣ ਕੁਝ ਸਰਕਾਰੀ ਲੋਕ ਸਾਡੀ ਫਿਲਮ ਨੂੰ ਰੋਕ ਰਹੇ ਹਨ। ਪਰ ਮੈਂ ਸੱਚ ਨੂੰ ਵੱਡੇ ਪਰਦੇ 'ਤੇ ਲਿਆਕੇ ਰਹਾਂਗਾ।

ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਣੀ ਸੀ, ਪਰ ਸੈਂਸਰ ਵਲੋਂ ਅਡ਼ਚਨਾਂ ਕਰਕੇ ਰਿਲੀਜ਼ ਨਹੀਂ ਹੋ ਸਕੀ। ਸੋਹਾ ਅਲੀ ਖ਼ਾਨ ਅਤੇ ਵੀਰ ਦਾਸ ਫਿਲਮ ਵਿੱਚ ਮੁੱਖ ਭੂਮਿਕਾਵਾਂ ਨਿਭਾ ਰਹੇ ਹਨ।