ਪੰਮੀ ਬਾਈ ਨੂੰ ਕੌਮੀ ਐਵਾਰਡ
ਏਬੀਪੀ ਸਾਂਝਾ | 05 Oct 2016 02:27 PM (IST)
ਨਵੀਂ ਦਿੱਲੀ: ਪੰਜਾਬੀ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਨੂੰ ਕੌਮੀ ਐਵਾਰਡ ਮਿਲਿਆ ਹੈ। ਉਨ੍ਹਾਂ ਨੂੰ ਇਹ ਐਵਾਰਡ ਮੰਗਲਵਾਰ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਿੱਤਾ। ਦਰਅਸਲ ਰਾਸ਼ਟਰਪਤੀ ਨੇ ਵਕਾਰੀ ਸੰਗੀਤ ਨਾਟਕ ਅਕੈਡਮੀ ਫੈਲੋਸ਼ਿਪ ਤੇ ਐਵਾਰਡਾਂ ਦੀ ਵੰਡ ਕੀਤੀ। ਇਹ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਭਰਤ ਨਾਟਿਅਮ ਨਰਤਕ ਸੀ.ਵੀ. ਚੰਦਰਸ਼ੇਖਰ, ਸੰਗੀਤਕਾਰ ਹ੍ਰਿਦਿਆਨਾਥ ਮੰਗੇਸ਼ਕਰ, ਗ਼ਜ਼ਲ ਗਾਇਕ ਭੁਪਿੰਦਰ ਸਿੰਘ ਤੇ ਪੰਜਾਬੀ ਲੋਕ ਗਾਇਕ ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ) ਮੁੱਖ ਹਨ। ਪੰਜਾਬੀ ਥੀਏਟਰ ਦੇ ਪਹਿਲੇ ਨਿਰਦੇਸ਼ਕਾਂ ਵਿੱਚ ਸ਼ੁਮਾਰ ਰਾਣੀ ਬਲਬੀਰ ਕੌਰ ਵੀ ਐਵਾਰਡ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਹਨ।