ਮੁੰਬਈ: ਭਾਰਤ ਵਿੱਚ ਪਾਕਿਸਤਾਨੀ ਅਦਾਕਾਰਾਂ ਨੂੰ ਬੈਨ ਕਰਨ 'ਤੇ ਹੁਣ ਹੇਮਾ ਮਾਲਿਨੀ ਨੇ ਵੀ ਟਿੱਪਣੀ ਕੀਤੀ ਹੈ। ਹਾਲਾਂਕਿ ਕੁਝ ਵੱਧ ਤਾਂ ਹੇਮਾ ਨੇ ਨਹੀਂ ਬੋਲਿਆ ਪਰ ਇੰਨਾ ਜ਼ਰੂਰ ਕਿਹਾ ਹੈ ਕਿ ਪਾਕਿ ਅਦਾਕਾਰ ਵੀ ਅਦਾਕਾਰ ਹੀ ਹਨ। ਹੇਮਾ ਨੇ ਕਿਹਾ, ਇੱਕ ਆਰਟਿਸਟ ਹੋਣ ਦੇ ਤੌਰ 'ਤੇ ਮੈਂ ਸਿਰਫ ਇਹੀ ਕਹਾਂਗੀ ਕਿ ਮੈਨੂੰ ਉਨ੍ਹਾਂ ਦਾ ਕੰਮ ਪਸੰਦ ਹੈ।
ਉਨ੍ਹਾਂ ਕਿਹਾ, "ਜਿਸ ਤਰ੍ਹਾਂ ਅਸੀਂ ਅਦਾਕਾਰ ਹਾਂ, ਉਸੇ ਤਰ੍ਹਾਂ ਉਹ ਵੀ ਹਨ, ਪਰ ਉਨ੍ਹਾਂ ਨੂੰ ਭਾਰਤ ਵਿੱਚ ਕੰਮ ਕਰਨਾ ਚਾਹੀਦਾ ਹੈ ਜਾਂ ਨਹੀਂ, ਇਸ 'ਤੇ ਮੈਂ ਕੁਝ ਨਹੀਂ ਕਹਿਣਾ ਚਾਹਵਾਂਗੀ।"
ਇਹ ਜਵਾਬ ਸਾਫ ਹੇਮਾ ਦਾ ਸ਼ਸ਼ੋਪੰਜ ਝਲਕਾਉਂਦਾ ਹੈ ਕਿਉਂਕਿ ਉਹ ਅਦਾਕਾਰ ਵੀ ਹਨ ਤੇ ਨੇਤਾ ਵੀ। ਇਸ ਮੁੱਦੇ 'ਤੇ ਅਜੇ ਵੀ ਬਾਲੀਵੁੱਡ ਵੰਡਿਆ ਹੋਇਆ ਹੈ ਤੇ ਫਿਲਹਾਲ ਦੋਵੇਂ ਦੇਸ਼ਾਂ ਵਿੱਚ ਸਭ ਕੁਝ ਠੀਕ ਹੋਣ ਦੀ ਉਮੀਦ ਕਰ ਰਿਹਾ ਹੈ।