ਰਾਣੀ ਜਲਦ ਕਰੇਗੀ ਕਮਬੈਕ
ਏਬੀਪੀ ਸਾਂਝਾ | 04 Oct 2016 04:07 PM (IST)
ਮੁੰਬਈ: ਅਦਾਕਾਰਾ ਰਾਣੀ ਮੁਖਰਜੀ ਦੋ ਸਾਲਾਂ ਬਾਅਦ ਹੁਣ ਮੁੜ ਪਰਦੇ 'ਤੇ ਆਉਣ ਦੀ ਤਿਆਰੀ ਕਰ ਰਹੀ ਹੈ। ਖਬਰ ਹੈ ਕਿ ਰਾਣੀ ਜਲਦ ਇੱਕ ਸੋਸ਼ਲ ਮੁੱਦੇ 'ਤੇ ਅਧਾਰਿਤ ਫਿਲਮ ਵਿੱਚ ਕੰਮ ਕਰੇਗੀ। ਫਿਲਮ ਦਾ ਨਿਰਮਾਣ ਉਨ੍ਹਾਂ ਦੇ ਪਤੀ ਆਦਿੱਤਿਆ ਚੋਪੜਾ ਹੀ ਕਰਨਗੇ। ਰਾਣੀ ਦੀ ਧੀ ਅਦੀਰਾ ਦੇ ਜਨਮ ਤੋਂ ਬਾਅਦ ਉਹ ਕਾਫੀ ਰੁੱਝ ਗਈ ਸੀ ਪਰ ਹੁਣ ਦਸੰਬਰ ਵਿੱਚ ਅਦੀਰਾ ਇੱਕ ਸਾਲ ਦੀ ਹੋ ਜਾਏਗੀ ਤੇ ਰਾਣੀ ਫਿਰ ਕੰਮ ਵੱਲ ਧਿਆਨ ਦੇ ਸਕਦੀ ਹੈ। ਰਾਣੀ ਇਸ ਤੋਂ ਪਹਿਲਾਂ ਬਾਲੀਵੁੱਡ ਫਿਲਮ 'ਮਰਦਾਣੀ' ਵਿੱਚ ਨਜ਼ਰ ਆਈ ਸੀ। ਰਾਣੀ ਨੇ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਮੁੜ ਤੋਂ ਉਨ੍ਹਾਂ ਨੂੰ ਪਰਦੇ 'ਤੇ ਵੇਖਣਾ ਬੇਹੱਦ ਦਿਲਚਸਪ ਹੋਏਗਾ।