ਮੁੰਬਈ : ਫਿਲਮਕਾਰ ਨਿਖਿਲ ਅਡਵਾਨੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਅਗਲਾ ਸ਼ੋਅ 'ਪੀ.ਓ.ਡਬਲਿਯੂ. ਬੰਦੀ ਜੰਗ ਦੇ !' ਬਾਲੀਵੁੱਡ ਦੀਆਂ 22 ਫਿਲਮਾਂ ਦੇ ਬਰਾਬਰ ਹੈ। ਅਡਵਾਨੀ ਨੇ ਇੱਕ ਬਿਆਨ ਵਿੱਚ ਕਿਹਾ, ' ਪੀ.ਓ.ਡਬਲਿਯੂ.' ਟੈਲੀਵਿਜ਼ਨ 'ਤੇ ਮੇਰੇ ਡਰੀਮ ਪ੍ਰਾਜੈਕਟ ਦੀ ਤਰ੍ਹਾਂ ਹੈ। ਸਕ੍ਰਿਪਟ ਰਾਈਟਿੰਗ ਤੋਂ ਲੈ ਕੇ ਮੇਰੇ ਸਾਥੀਆਂ ਤੇ ਕਲਾਕਾਰਾਂ ਤੱਕ ਸਾਰਿਆਂ ਨੇ ਸ਼ੋਅ ਲਈ ਬਹੁਤ ਮਿਹਨਤ ਕੀਤੀ ਹੈ।
ਇਜਰਾਇਲੀ ਟੀ.ਵੀ. ਸ਼ੋਅ 'ਹਾਤੁਫੀਮ' ਦੇ ਭਾਰਤੀ ਸੰਸਕਰਨ 'ਪੀ.ਓ.ਡਬਲਿਯੂ.' ਵਿੱਚ ਲਾਪਤਾ ਹੋਣ ਦੇ 17 ਸਾਲਾਂ ਬਾਅਦ ਘਰ ਪਰਤੇ ਦੋ ਸੈਨਿਕਾਂ ਦੀ ਕਹਾਣੀ ਹੈ। ਕਹਾਣੀ ਨੂੰ ਟੀ.ਵੀ. 'ਤੇ ਪੇਸ਼ ਕਰਨ ਬਾਰੇ ਉਨ੍ਹਾਂ ਕਿਹਾ, 'ਅਸੀਂ ਵੇਖ ਰਹੇ ਹਾਂ ਕਿ ਟੈਲੀਵੀਜ਼ਨ ਉਦਯੋਗ 'ਕਵੋਂਟਿਕੋ' ਤੇ 'ਗੇਮ ਆਫ ਥਾਰਨਸ' ਜਿਹੇ ਸ਼ੋਅ ਪੇਸ਼ ਕਰਨ ਦੇ ਲਈ ਸਖਤ ਮਿਹਨਤ ਕਰ ਰਿਹਾ ਹੈ। ਇਹ ਇੱਕ ਛੇ ਘੰਟੇ ਦੀ ਫਿਲਮ ਨੂੰ ਪੇਸ਼ ਕਰਨ ਦੇ ਬਹਾਬਰ ਹਨ।'
ਉਨ੍ਹਾਂ ਕਿਹਾ, 'ਜਿਵੇਂ ਕਿ 126 ਐਪੀਸੋਡਸ ਵਾਲਾ ਮੇਰਾ ਸੋ 'ਪੀ.ਓ.ਡਬਲਿਯੂ.' ਉਦਯੋਗ ਦੀ 11 ਫਿਲਮਾਂ ਬਰਾਬਰ ਹੈ। ਭਾਰਤੀ ਦਰਸ਼ਕਾਂ ਨੇ ਹਮੇਸ਼ਾ ਦਰਸ਼ਾਇਆ ਹੈ ਕਿ ਉਹ ਚੰਗੀ ਚੀਜ਼ ਪਸੰਦ ਕਰਦੇ ਹਨ। ਮੈਂ ਤੇ ਮੇਰੀ ਟੀਮ ਨੇ ਇਸ ਵੱਡੀ ਕਹਾਣੀ ਨੂੰ ਛੋਟੇ ਪਰਦੇ 'ਤੇ ਪੇਸ਼ ਕਰਨ ਬਾਰੇ ਸੋਚਿਆ।'