ਚੰਡੀਗੜ੍ਹ: ਮੰਗਲਵਾਰ ਨੂੰ ਫਿਲਮ 'ਚਾਰ ਸਾਹਿਬਜ਼ਾਦੇ 2' ਦੇ ਨਿਰਦੇਸ਼ਕ ਹੈਰੀ ਬਵੇਜਾ ਨੇ ਚੰਡੀਗੜ੍ਹ ਵਿੱਚ ਆਪਣੀ ਫਿਲਮ ਦੀ ਪ੍ਰਮੋਸ਼ਨ ਕੀਤੀ। ਹੈਰੀ ਨੇ ਦੱਸਿਆ ਕਿ ਕਿਵੇਂ ਦੋ ਸਾਲਾਂ ਦੀ ਕਰੜੀ ਮਿਹਨਤ ਤੋਂ ਬਾਅਦ ਉਹ ਚਾਰ ਸਾਹਿਬਜ਼ਾਦੇ ਦਾ ਸੀਕਵੈਲ ਬਣਾ ਪਾਏ ਹਨ। ਅਤੇ 11 ਨਵੰਬਰ ਨੂੰ ਫਿਲਮ ਨੂੰ ਰਿਲੀਜ਼ ਕਰਨ ਜਾ ਰਹੇ ਹਨ।
ਇਸ ਵਾਰ ਫਿਲਮ ਬੰਦਾ ਸਿੰਘ ਬਹਾਦੁਰ ਦੇ ਇਤਿਹਾਸ 'ਤੇ ਅਧਾਰਿਤ ਹੈ ਜੋ ਤਿੰਨ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਗਈ ਹੈ। ਉਨ੍ਹਾਂ ਕਿਹਾ, ਐਨੀਮੇਸ਼ਨ ਫਿਲਮਾਂ ਨੂੰ ਬਣਾਉਣ ਵਿੱਚ ਸਮਾਂ ਲੱਗ ਜਾਂਦਾ ਹੈ। ਹਰ ਸੀਕਵੈਂਸ ਬਣਾਉਣ ਤੋਂ ਬਾਅਦ SGPC ਨੂੰ ਵਿਖਾਉਂਦਾ ਸੀ, ਤਾਂ ਕਿ ਬਾਅਦ ਵਿੱਚ ਕੋਈ ਦਿੱਕਤ ਨਾ ਆਵੇ।
2014 ਵਿੱਚ ਆਈ ਪਹਿਲੀ ਫਿਲਮ ਨੇ ਕਰੀਬ 70 ਕਰੋੜ ਰੁਪਏ ਕਮਾਏ ਸਨ। ਉਹ ਸਿੱਖ ਇਤਿਹਾਸ 'ਤੇ ਬਣਨ ਵਾਲੀ ਪਹਿਲੀ ਵੱਡੇ ਬਜਟ ਦੀ ਐਨੀਮੇਸ਼ਨ ਫਿਲਮ ਸੀ। ਇਸ ਫਿਲਮ ਤੋਂ ਵੀ ਹੈਰੀ ਨੂੰ ਕਈ ਉਮੀਦਾਂ ਹਨ। ਜਾਂਦੇ-ਜਾਂਦੇ ਹੈਰੀ ਬਵੇਜਾ ਇਹ ਵੀ ਕਹਿ ਗਏ ਕਿ ਇਸ ਤੋਂ ਬਾਅਦ ਉਨ੍ਹਾਂ ਦੀ ਅਗਲੀ ਫਿਲਮ 10ਵੇਂ ਗੁਰੂ ਗੁਰੂ ਤੇਗ ਬਹਾਦਰ 'ਤੇ ਅਧਾਰਿਤ ਹੋਵੇਗੀ ਜੋ ਕਿ 'ਚਾਰ ਸਾਹਿਬਜ਼ਾਦੇ' ਦਾ ਸੀਕਵੈਲ ਹੈ। ਨਾਲ ਹੀ ਉਹ ਭਾਈ ਜੈਤਾ 'ਤੇ ਵੀ ਫਿਲਮ ਬਨਾਉਣਗੇ ਜੋ ਕਿ ਬਿਨਾਂ ਐਨੀਮੇਸ਼ਨ ਦੇ ਹੋਵੇਗੀ।