ਅਕਸ਼ੇ ਕੁਮਾਰ ਨੇ ਦਿੱਤੀ ਸ਼ਹੀਦਾਂ ਨੂੰ ਸ਼ਰਧਾਂਜਲੀ
ਏਬੀਪੀ ਸਾਂਝਾ | 08 Nov 2016 03:00 PM (IST)
ਮੁੰਬਈ: ਬਾਲੀਵੁੱਡ ਦੇ ਖਿਲਾੜੀ ਅਕਸ਼ੇ ਕੁਮਾਰ ਨੇ ਮੰਗਲਵਾਰ ਸਵੇਰੇ ਜੰਮੂ ਵਿੱਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਪਾਕਿਸਤਾਨ ਸੀਜ਼ਫਾਇਰ ਦੌਰਾਨ ਜਿਹੜੇ ਜਵਾਨਾਂ ਨੂੰ ਸ਼ਹੀਦ ਹੋਣਾ ਪਿਆ, ਉਨ੍ਹਾਂ ਨੂੰ ਅਕਸ਼ੇ ਨੇ ਬੀ.ਐਸ.ਐਫ. ਕੈਂਪ ਵਿੱਚ ਸਲਾਮ ਕੀਤਾ। ਅਕਸ਼ੇ ਨੇ ਇਸ ਮੌਕੇ ਇੱਕ ਸਪੀਚ ਵੀ ਦਿੱਤੀ। ਉਹਨਾਂ ਕਿਹਾ ਕਿ ਉਹ ਕਿਸਮਤਵਾਲੇ ਹਨ ਕਿ ਇੱਥੇ ਆਉਣ ਦਾ ਮੌਕਾ ਮਿੱਲਿਆ। ਨਾਲ ਹੀ ਉਹਨਾਂ ਕਿ ਇਹ ਵੀ ਕਿਹਾ ਕਿ ਉਹ ਤਾਂ ਸਿਰਫ ਰੀਲ ਦੇ ਹੀਰੋ ਹਨ ਨਾ ਕੀ ਰਿਅਲ ਵਿੱਚ। ਅਕਸ਼ੇ ਕੁਮਾਰ ਇਸ ਤੋਂ ਪਹਿਲਾਂ ਵੀ ਦੀਵਾਲੀ 'ਤੇ ਫੌਜੀਆਂ ਨੂੰ ਸੁਨੇਹਾ ਦੇ ਚੁੱਕੇ ਹਨ। ਆਪਣੀਆਂ ਫਿਲਮਾਂ ਰਾਹੀਂ ਵੀ ਅਕਸ਼ੇ ਅਕਸਰ ਦੇਸ਼ ਭਗਤੀ ਦੀ ਸਪਿਰਟ ਵਿਖਾਉਂਦੇ ਹਨ। ਫਿਲਹਾਲ ਅਕਸ਼ੇ ਆਪਣੀ ਅਗਲੀ ਫਿਲਮ 'ਟੌਏਲੇਟ: ਏਕ ਪ੍ਰੇਮ ਕਥਾ' ਦੀ ਸ਼ੂਟਿੰਗ ਕਰ ਰਹੇ ਹਨ। ਇਹ ਫਿਲਮ ਸਵੱਛ ਭਾਰਤ ਅਭਿਆਨ 'ਤੇ ਅਧਾਰਿਤ ਹੈ।