ਸੈਫ ਦੀ ਧੀ ਰਣਵੀਰ ਨਾਲ ਕਰੇਗੀ ਡੈਬਿਊ
ਏਬੀਪੀ ਸਾਂਝਾ | 08 Nov 2016 01:31 PM (IST)
ਮੁੰਬਈ: ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਜਲਦ ਵੱਡੇ ਪਰਦੇ 'ਤੇ ਨਜ਼ਰ ਆਏਗੀ। ਫਿਲਮ ਦਾ ਨਾਮ ਹੈ 'ਗਲੀ ਬੌਏ' ਤੇ ਰਣਵੀਰ ਸਿੰਘ ਫਿਲਮ ਦੇ ਹੀਰੋ ਹਨ। ਸਾਰਾ ਫਿਲਮ ਵਿੱਚ ਨਾਜ਼ੀ ਦਾ ਕਿਰਦਾਰ ਨਿਭਾਏਗੀ। ਇਹ ਫਿਲਮ ਮੁੰਬਈ ਦੇ ਮਸ਼ਹੂਰ ਰੈਪਰ ਡਿਵਾਈਨ ਦੀ ਜ਼ਿੰਦਗੀ 'ਤੇ ਅਧਾਰਿਤ ਹੈ। ਰਣਵੀਰ ਰੈਪਰ ਡਿਵਾਈਨ ਦਾ ਕਿਰਦਾਰ ਨਿਭਾਉਣਗੇ ਤੇ ਫਿਲਮ ਦਾ ਨਿਰਦੇਸ਼ਨ ਜ਼ੋਯਾ ਅਖਤਰ ਕਰੇਗੀ। ਪਹਿਲਾਂ ਵੀ ਕਈ ਵਾਰ ਸਾਰਾ ਦੇ ਡੈਬਿਊ ਨੂੰ ਲੈ ਕੇ ਖਬਰਾਂ ਆਈਆਂ ਹਨ ਪਰ ਅਜੇ ਤੱਕ ਸਾਰਾ ਨੇ ਇਸ ਬਾਰੇ ਮੀਡੀਆ ਵਿੱਚ ਕੋਈ ਵੀ ਜਾਣਕਾਰੀ ਨਹੀਂ ਦਿੱਤੀ। ਹਾਲ ਹੀ ਵਿੱਚ ਸਾਰਾ ਨੂੰ ਅਮਿਤਾਭ ਬਚਨ ਦੀ ਦੀਵਾਲੀ ਪਾਰਟੀ 'ਤੇ ਵੇਖਿਆ ਗਿਆ ਸੀ। ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।