ਕੀ ਬਿਪਾਸ਼ਾ ਹੈ ਗਰਭਵਤੀ ?
ਏਬੀਪੀ ਸਾਂਝਾ | 08 Nov 2016 11:55 AM (IST)
ਮੁੰਬਈ: ਖਬਰ ਹੈ ਕਿ ਅਦਾਕਾਰਾ ਬਿਪਾਸ਼ਾ ਬਾਸੂ ਤੇ ਕਰਨ ਸਿੰਘ ਗਰੋਵਰ ਦੇ ਘਰ ਜਲਦ ਖੁਸ਼ਖਬਰੀ ਆਉਣ ਵਾਲੀ ਹੈ। ਸੂਤਰਾਂ ਦੀ ਮੰਨੀਏ ਤਾਂ ਬਿਪਾਸ਼ਾ ਗਰਭਵਤੀ ਹੈ। ਬਿਪਾਸ਼ਾ ਤੇ ਕਰਨ ਨੂੰ ਪਿਛਲੇ ਮਹੀਨੇ ਕਈ ਵਾਰ ਗਾਈਨੀ ਡਾਕਟਰ ਕੋਲ ਜਾਂਦੇ ਹੋਏ ਵੀ ਵੇਖਿਆ ਗਿਆ ਹੈ। ਹਾਲਾਂਕਿ ਬਿਪਾਸ਼ਾ ਤੇ ਕਰਨ ਨੇ ਇਸ ਖਬਰ ਨੂੰ ਸਫੇਦ ਝੂਠ ਕਿਹਾ ਹੈ। ਬਿਪਾਸ਼ਾ ਨੇ ਲਿੱਖਿਆ, ਮੈਂ ਸਾਰਿਆਂ ਅੱਗੇ ਹੱਥ ਜੋੜਦੀ ਹਾਂ ਕਿ ਮੇਰੇ ਅਤੇ ਕਰਨ ਦੀ ਜ਼ਿੰਦਗੀ ਦੇ ਇਸ ਇਹਮ ਫੈਸਲੇ ਨੂੰ ਸਾਡੇ 'ਤੇ ਹੀ ਛੱਡ ਦਿੱਤਾ ਜਾਵੇ। ਮੈਂ ਗਰਭਵਤੀ ਨਹੀਂ ਹਾਂ, ਪਤਾ ਨਹੀਂ ਇਹ ਖਬਰਾਂ ਕਿੱਥੋਂ ਉੱਠ ਰਹਿਆਂ ਹਨ। ਬਿਪਾਸ਼ਾ ਤੇ ਕਰਨ ਦਾ ਵਿਆਹ ਇਸ ਸਾਲ ਅਪ੍ਰੈਲ ਵਿੱਚ ਹੋਇਆ ਸੀ। ਉਸ ਤੋਂ ਪਹਿਲਾਂ ਇਹ ਦੋਵੇਂ ਇੱਕ ਸਾਲ ਲਈ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ।