ਮੁੰਬਈ: ਫਿਲਮ 'ਫੋਰਸ-2' ਦੀ ਸ਼ੂਟਿੰਗ ਦੌਰਾਨ ਜੌਨ ਅਬਰਾਹਮ ਨੂੰ ਕਾਫੀ ਸੱਟਾਂ ਲੱਗੀਆਂ ਸਨ। ਇਸ ਦੌਰਾਨ ਉਨ੍ਹਾਂ ਨੂੰ ਕਈ ਵਾਰ ਆਪਣੇ ਗੋਡਿਆਂ ਦਾ ਆਪਰੇਸ਼ਨ ਵੀ ਕਰਾਉਣਾ ਪਿਆ। ਜੌਨ ਕਿਸ ਦਰਦ ਤੋਂ ਗੁਜ਼ਰੇ ਹਨ, ਇਹ ਉਨ੍ਹਾਂ ਨੇ ਇਸ ਵੀਡੀਓ ਰਾਹੀਂ ਆਪਣੇ ਫੈਨਜ਼ ਨਾਲ ਸਾਂਝਾ ਕੀਤਾ ਹੈ।

 


ਜੌਨ ਨੇ ਲਿਖਿਆ, "ਜਦ ਅਸੀਂ ਕਹਿੰਦੇ ਹਾਂ ਕਿ ਫਿਲਮ ਬਣਾਉਣ ਵਿੱਚ ਸਾਡਾ ਖੂਨ ਤੇ ਪਸੀਨਾ ਲੱਗਦਾ ਹੈ ਤਾਂ ਉਸ ਦਾ ਇਹ ਮਤਲਬ ਹੁੰਦਾ ਹੈ। ਫਿਲਮ ਦੀ ਸ਼ੂਟਿੰਗ ਦੌਰਾਨ ਤਿੰਨ ਵਾਰ ਮੇਰੀ ਸਰਜਰੀ ਹੋਈ।"

ਜੌਨ ਹਰ ਵਾਰ ਆਪਣੇ ਸਟੰਟਸ ਆਪ ਕਰਦੇ ਹਨ ਤੇ ਉਸ ਦਾ ਨਤੀਜਾ ਸਭ ਦੇ ਸਾਹਮਣੇ ਹੈ। ਫਿਲਮ 'ਫੋਰਸ-2' ਵਿੱਚ ਸੋਨਾਕਸ਼ੀ ਸਿਨ੍ਹਾ ਤੇ ਤਾਹਿਰ ਰਾਜ ਭਸੀਨ ਵੀ ਹਨ। ਫਿਲਮ 18 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ।