ਚੰਡੀਗੜ੍ਹ: ਸਿੱਖਾਂ ਨਾਲ ਜੁੜੇ ਇਤਿਹਾਸ 'ਤੇ ਹੁਣ ਸਲਮਾਨ ਖਾਨ ਫਿਲਮ ਬਣਾਉਣ ਜਾ ਰਹੇ ਹਨ। ਖਬਰ ਹੈ ਕਿ ਸਲਮਾਨ ਖਾਨ ਤੇ ਕੈਨੇਡਾ ਦੇ ਇੱਕ ਬਿਜ਼ਨਸਮੈਨ ਕਾਮਾਗਾਟਾਮਾਰੂ 'ਤੇ ਫਿਲਮ ਬਣਾਉਣਗੇ। ਫਿਲਮ ਦਾ ਬਜਟ 300 ਕਰੋੜ ਰੁਪਏ ਹੋਵੇਗਾ। ਇਹ 2017 ਵਿੱਚ ਬਣਨੀ ਸ਼ੁਰੂ ਹੋਵੇਗੀ। ਇਸ ਤੋਂ ਵੀ ਵੱਡੀ ਖਬਰ ਇਹ ਹੈ ਕਿ ਫਿਲਮ ਵਿੱਚ ਸਲਮਾਨ ਖਾਨ ਨਹੀਂ ਬਲਕਿ ਇਰਫਾਨ ਖਾਨ ਮੁੱਖ ਕਿਰਦਾਰ ਨਿਭਾਉਣਗੇ। ਇਰਫਾਨ ਸਿੱਖ ਵਕੀਲ ਗੁਰਦਿੱਤ ਸਿੰਘ ਬਣਨਗੇ।
1914 ਵਿੱਚ ਗੁਰਦਿੱਤ ਸਿੰਘ 376 ਯਾਤਰੀਆਂ ਨਾਲ ਭਰੇ ਜਹਾਜ਼ ਨੂੰ ਕੈਨੇਡਾ ਲੈ ਕੇ ਗਏ ਸਨ। ਉਹ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਚਕੇ ਕੈਨੇਡਾ ਜਾਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਜਹਾਜ ਤੋਂ ਉੱਤਰਨ ਨਹੀਂ ਸੀ ਦਿੱਤਾ ਗਿਆ। ਜਿਸ ਤੋਂ ਬਾਅਦ ਉਹ ਵਾਪਸ ਮੁੜੇ ਸਨ ਪਰ ਅਫਸੋਸ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ।
ਪੰਜਾਬੀ ਗਾਇਕ ਸਿੱਪੀ ਗਿੱਲ ਵੀ ਇਸ 'ਤੇ ਪੰਜਾਬੀ ਫਿਲਮ ਬਣਾ ਰਹੇ ਹਨ ਜਿਸ ਦਾ ਨਾਮ ਹੈ 'ਗਦਰੀ ਯੋਧੇ'।