ਮੁੰਬਈ: ਜਾਨ ਅਬ੍ਰਾਹਮ ਦੀ ਫ਼ਿਲਮ ‘ਸਤਿਆਮੇਵ ਜਯਤੇ’ ਦਾ ਟ੍ਰੇਲਰ ਆਏ ਅਜੇ 5 ਹੀ ਦਿਨ ਹੋਏ ਸੀ ਕਿ ਫ਼ਿਲਮ ਕਾਨੂੰਨੀ ਝਮੇਲੇ `ਚ ਫਸ ਗਈ ਹੈ। ਜੀ ਹਾਂ ਖ਼ਬਰ ਹੈ ਕੀ ਇਸ ਫ਼ਿਲਮ ‘ਤੇ ਹੈਦਰਾਬਾਦ ਦੇ ਭਾਜਪਾ ਮਾਈਨਾਰਿਟੀ ਮੋਰਚਾ ਦੇ ਸਿਟੀ ਜਨਰਲ ਸਕਤੱਰ ਸਈਦ ਅਲੀ ਜ਼ਾਫਰੀ ਨੇ ਫ਼ਿਲਮ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਵਾਈਆ ਹੈ।   ਇਸ ਮਾਮਲੇ ਨਾਲ ਜੁੜੇ ਇੱਕ ਵਕੀਲ ਨੇ ਕਿਹਾ ਕਿ ਇਸ ਟ੍ਰੇਲਰ ‘ਚ ਮੁਹੱਰਮ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ। ਇਹ ਫ਼ਿਲਮ ਭ੍ਰਸ਼ਟਾਚਾਰ ‘ਤੇ ਆਧਾਰਿਤ ਹੈ ਤੇ ਮੇਕਰਸ ਇਸ ਨੂੰ ਬਿਨਾ ਮੁਹੱਰਮ ਸੀਨ ਦੇ ਵੀ ਚੰਗੀ ਤਰ੍ਹਾਂ ਪੂਰਾ ਕਰ ਸਕਦੇ ਸੀ। [embed] ਜ਼ਾਫਰੀ ਨੇ ਹੈਦਰਾਬਾਦ ‘ਚ ਹੀ ਇਸ ਫ਼ਿਲਮ ਖਿਲਾਫ ਐਫਆਈਆਰ ਦਰਜ ਕਰਵਾਈ ਹੈ ਤੇ ਉਨ੍ਹਾਂ ਕਿਹਾ ਕਿ ਇਸ ਟ੍ਰੇਲਰ ਨੇ ਨਾ ਸਿਰਫ ਉਨ੍ਹਾਂ ਨੂੰ ਸਗੋਂ ਪੂਰੇ ਸ਼ੀਆ ਸਮਾਜ ਨੂੰ ਠੇਸ ਪਹੁੰਚਾਈ ਹੈ। ਫ਼ਿਲਮ ਨੂੰ ਰਾਹੁਲ ਜ਼ਾਵੇਰੀ ਨੇ ਨਿਰਦੇਸ਼ਤ ਕੀਤਾ ਤੇ ਉਨ੍ਹਾਂ ਤੋਂ ਫ਼ਿਲਮ ਚੋਂ ਇਸ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਗਈ ਹੈ।