‘ਜ਼ੀਰੋ’ ਪੂਰੀ ਕਰ ਸ਼ਾਹਰੁਖ ਇਸ ਤਰ੍ਹਾਂ ਲੈ ਰਹੇ ਛੁੱਟੀਆਂ ਦਾ ਆਨੰਦ
ਏਬੀਪੀ ਸਾਂਝਾ | 02 Jul 2018 03:51 PM (IST)
ਮੁੰਬਈ: ਬਾਲੀਵੁੱਡ ਦੇ ਕਿੰਗ ਖਾਨ ਨੇ ਹਾਲ ਹੀ `ਚ ਆਪਣੀ ਫ਼ਿਲਮ ‘ਜ਼ੀਰੋ’ ਦੀ ਸ਼ੂਟਿੰਗ ਖ਼ਤਮ ਕੀਤੀ ਹੈ। ਜਿਸ ਤੋਂ ਬਾਅਦ ਸ਼ਾਹਰੁਖ ਨਜ਼ਰ ਆਏ ਸੀ ਮੁਕੇਸ਼ ਅੰਬਾਨੀ ਦੇ ਪੁੱਤਰ ਆਕਾਸ਼ ਅਤੇ ਸ਼ਲੋਕਾ ਦੀ ਸਗਾਈ। ਅੰਬਾਨੀ ਫੈਮਿਲੀ ਦੇ ਕਰੀਬੀ ਹੋਣ ਕਰਕੇ ਸ਼ਾਹਰੁਖ ਇਥੇ ਆਪਣੀ ਫੈਮਿਲੀ ਨਾਲ ਪਹੁੰਚੇ ਸੀ ਜਿੱਥੇ ਸ਼ਾਹਰੁਖ ਨੇ ਸਟੇਜ ‘ਤੇ ਪ੍ਰਫੋਰਮੈਂਸ ਕੀਤੀ। ਇਸ ਪਾਰਟੀ ਨੂੰ ਅਟੈਂਡ ਕਰਨ ਤੋਂ ਬਾਅਦ ਸ਼ਾਹਰੁਖ ਖਾਨ ਅਤੇ ਫੈਮਿਲੀ ਕੁਆਲਟੀ ਟਾਈਮ ਸਪੈਂਡ ਕਰਨ ਲਈ ਸਪੇਨ ਚਲੇ ਗਏ ਹਨ। ਦੂਜੇ ਪਾਸੇ ਸਪੇਨ ਫੈਮਿਲੀ ਨਾਲ ਹਾਲੀਡੇਅ ਇੰਜੁਆਏ ਕਰਦੇ ਸ਼ਾਹਰੁਖ ਦੀਆਂ ਕੁਝ ਤਸਵੀਰਾਂ ਇੰਟਰਨੈਟ ‘ਤੇ ਛਾਈ ਹੋਈਆਂ ਹਨ। ਸ਼ਾਹਰੁਖ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਫ਼ੋਟੋ ਸਟੋਰੀ ਕਰਦੇ ਹੋਏ ਸ਼ੇਅਰ ਕੀਤੀ ਹੈ ਜਿਸ ‘ਚ ਸ਼ਾਹਰੁਖ ਦੀ ਲਾਡਲੀ ਬੇਟੀ ਸੁਹਾਨਾ ਉਸ ਨੂੰ ਕੀਸ ਕਰ ਰਹੀ ਹੈ। ਸ਼ਾਹਰੁਖ ਅਤੇ ਫੇਮਿਲੀ ਦੀਆਂ ਤਸਵੀਰਾਂ ਨੂੰ ਲੋਕਾਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਸ਼ਾਹਰੁਖ ਆਪਣੀ ਅਗਲੀ ਫ਼ਿਲਮ ‘ਸੈਲਿਊਟ’ ਦੀ ਸ਼ੂਟਿੰਗ ਸ਼ੁਰੂ ਕਰਨਗੇ। ਜਿਸ ‘ਚ ਸ਼ਾਹਰੁਖ ਅੰਤਰੀਕਸ਼ ਯਾਤਰਾ ਕਰਨ ਵਾਲੇ ਰਾਕੇਸ਼ ਸ਼ਰਮਾ ਦਾ ਕਿਰਦਾਰ ਪਲੇ ਕਰਦੇ ਨਜ਼ਰ ਆਉਣਗੇ। [embed]https://www.instagram.com/p/BksO2l3FoKT/?taken-by=gaurikhan[/embed] ਇਸ ਤੋਂ ਅਲਾਵਾ ਸ਼ਾਹਰੁਖ ਦੀ ਫ਼ਿਲਮ ‘ਜ਼ੀਰੋ’ ਆ ਰਹੀ ਹੈ ਜਿਸ `ਚ ਉਹ ਇੱਕ ਬੌਨੇ ਦਾ ਰੋਲ ਕਰ ਰਹੇ ਹਨ। ਫ਼ਿਲਮ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ। ਜਿਸ ‘ਚ ਕਟਰੀਨਾ ਕੈਫ ਦੇ ਨਾਲ-ਨਾਲ ਅਨੁਸ਼ਕਾ ਸ਼ਰਮਾ ਵੀ ਨਜ਼ਰ ਆਵੇਗੀ।