ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਤੱਬੂ ਨੇ ਆਪਣੇ ਵਿਆਹ ਬਾਰੇ ਦੱਸਦਿਆਂ ਕਿਹਾ ਕਿ ਉਸਨੇ ਵਿਆਹ ਨਹੀਂ ਕਰਵਾਇਆ ਪਰ ਉਸਨੂੰ ਇਸ ਗੱਲ ਦਾ ਕੋਈ ਪਛਤਾਵਾ ਨਹੀਂ ਹੈ। 'ਮਕਬੂਲ', 'ਚਾਂਦਨੀ ਬਾਰ', 'ਚੀਨੀ ਕਮ' ਤੇ 'ਹੈਦਰ' ਜਿਹੀਆਂ ਫਿਲਮਾਂ ਤੋਂ ਪਛਾਣੀ ਜਾਣ ਵਾਲੀ ਤੱਬੂ ਨੇ ਜਾਗਰਣ ਫਿਲਮ ਉਤਸਵ 'ਚ ਮਿਅੰਕ ਸ਼ੇਖਰ ਨਾਲ ਗੱਲਬਾਤ ਕਰਦਿਆਂ ਇਹ ਗੱਲ ਆਖੀ।

46 ਸਾਲਾ ਤੱਬੂ ਨੂੰ ਸਮਾਗਮ ਦੌਰਾਨ ਦਰਸ਼ਕਾਂ 'ਚੋਂ ਇੱਕ ਨੇ ਉਨ੍ਹਾਂ ਦੇ ਸਿੰਗਲ ਹੋਣ ਬਾਰੇ ਸਵਾਲ ਪੁੱਛਿਆ ਕਿ ਕੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਸਿੰਗਲ ਰਹਿ ਕੇ ਚੰਗਾ ਕੀਤਾ। ਇਸ ਸਵਾਲ ਦੇ ਜਵਾਬ 'ਚ ਤੱਬੂ ਨੇ ਕਿਹਾ ਕਿ ਦੂਜਾ ਪਹਿਲੂ ਮੈਂ ਜਾਣਦੀ ਨਹੀਂ ਤਾਂ ਇਹ ਕਹਿਣਾ ਮੁਸ਼ਕਲ ਹੈ ਕਿ ਕਿਹੜਾ ਬਿਹਤਰ ਹੈ।

ਤੱਬੂ ਨੇ ਕਿਹਾ ਕਿ ਮੈਂ ਵਿਆਹ ਨਹੀਂ ਕਰਵਾਇਆ ਇਸ ਲਈ ਇਹ ਨਹੀਂ ਕਹਿ ਸਕਦੀ ਕਿ ਵਿਆਹ 'ਚ ਚੰਗਾ ਕੀ ਹੈ ਤੇ ਬੁਰਾ ਕੀ ਹੈ। ਵਿਆਹ ਨਾ ਕਰਾਉਣ ਦਾ ਪਛਤਾਵਾ ਹੋਣ ਬਾਰੇ ਪੁੱਛੇ ਜਾਣ ਤੇ ਲੰਮੀ ਚੁੱਪ ਤੋਂ ਬਾਅਦ ਮੁਸਕਰਾਉਂਦਿਆ ਤੱਬੂ ਨੇ ਕਿਹਾ ਕਿ ਨਹੀਂ ਉਸਨੂੰ ਇਸ ਗੱਲ ਦਾ ਕਦੇ ਪਛਤਾਵਾ ਨਹੀਂ ਹੋਇਆ।