ਮੁੰਬਈ: ਅਦਾਕਾਰ ਮਿਲਿੰਦ ਸੋਨਮ ਨੇ ਆਪਣੀ ਪ੍ਰੇਮਿਕਾ ਅੰਕਿਤਾ ਕੰਵਰ ਨਾਲ ਵਿਆਹ ਕਰਾ ਲਿਆ ਹੈ। ਅੰਕਿਤਾ ਕੰਵਰ ਆਪਣੇ ਪਤੀ ਮਿਲਿੰਦ ਤੋਂ 25 ਸਾਲ ਛੋਟੀ ਹੈ। ਮਿਲਿੰਦ 52 ਸਾਲ ਦੇ ਹਨ ਤੇ ਅੰਕਿਤਾ ਸਿਰਫ 27 ਸਾਲ ਦੀ ਹੈ।


 

ਉਨ੍ਹਾਂ ਦੇ ਵਿਆਹ ਦੇ ਕਾਫੀ ਸਮੇਂ ਤੋਂ ਚਰਚਾ ਸੀ। ਕੁਝ ਸਮਾਂ ਪਹਿਲਾਂ ਖ਼ਬਰਾਂ ‘ਚ ਆਈ ਸੀ ਕਿ ਉਹ 2018 ‘ਚ ਅੰਕਿਤਾ ਕੰਵਰ ਨਾਲ ਵਿਆਹ ਕਰ ਸਕਦੇ ਹਨ। ਬੀਤੇ ਦਿਨੀਂ ਦੋਵਾਂ ਦੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਆਈ ਸੀ ਜਿਸ ‘ਚ ਦੋਵਾਂ ਦੇ ਹੱਥਾਂ ‘ਚ ਅੰਗੂਠੀਆਂ ਨਜ਼ਰ ਆ ਰਹੀਆਂ ਸੀ।

ਉਨ੍ਹਾਂ ਨੇ ਆਪਣੇ ਵਿਆਹ ਦੀ ਲੋਕੇਸ਼ਨ ਮੁੰਬਈ ਤੋਂ ਕੁਝ ਹੀ ਦੂਰੀ ‘ਤੇ ਅਲੀਬਾਗ ਨੂੰ ਚੁਣਿਆ। ਜਿੱਥੇ ਦੋਵਾਂ ਦੇ ਕਰੀਬੀ ਦੋਸਤ ਤੇ ਰਿਸ਼ਤੇਦਾਰ ਵੀ ਪਹੁੰਚੇ। ਮਿਲਿੰਦ ਨੇ 2006 ਵਿੱਚ ਫਰਾਂਸ ਦੀ ਅਦਾਕਾਰਾ ਮਿਲਿਨ ਜੈਂਪੇਨਾਈ ਨਾਲ ਵੀ ਵਿਆਹ ਕੀਤਾ ਸੀ ਪਰ 3 ਸਾਲ ਬਾਅਦ ਹੀ ਉਨ੍ਹਾਂ ਦਾ ਵਿਆਹ ਟੁੱਟ ਗਿਆ ਸੀ।