ਉਂਝ ਦੱਸ ਦਈਏ ਕਿ ਫੋਰਬਸ ਮੁਤਾਬਕ, ਇਸ ਸੂਚੀ ਵਿੱਚ ਸ਼ਾਮਲ ਅਦਾਕਾਰ ਉਨ੍ਹਾਂ ਦੀ ਆਮਦਨੀ ਦੇ ਵਾਧੇ ਦੇ ਮੱਦੇਨਜ਼ਰ ਚੁਣੇ ਗਏ ਹਨ। ਬਾਲੀਵੁੱਡ ਅਭਿਨੇਤਾ ਅਕਸ਼ੇ ਇੱਕ ਸਾਲ ਵਿਚ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਕਰਨ ਲਈ ਜਾਣਿਆ ਜਾਂਦਾ ਹੈ, ਜਿਸ ਕਾਰਨ ਐਂਡੋਰਸਮੈਂਟ 'ਚ ਅਕਸ਼ੇ ਕੁਮਾਰ ਦਾ ਕੋਈ ਮੈਚ ਨਹੀਂ ਹੈ। ਦੱਸ ਦੇਈਏ ਕਿ ਕੋਰੋਨਾ ਪੀਰੀਅਡ ਦੌਰਾਨ ਵੀ ਅਕਸ਼ੇ ਕੁਮਾਰ ਦੀਆਂ ਕਈ ਫਿਲਮਾਂ ਰਿਲੀਜ਼ ਦਾ ਇੰਤਜ਼ਾਰ ਹੋ ਰਿਹਾ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਕਸ਼ੇ ਕੁਮਾਰ ਇਸ ਸਮੇਂ ਯੂਕੇ ਵਿੱਚ ਬੈਲ ਬੋਟਮ ਲਈ ਸ਼ੂਟਿੰਗ ਕਰ ਰਹੇ ਹਨ। ਅਕਸ਼ੇ ਦੀਆਂ ਫਿਲਮਾਂ ਲਕਸ਼ਮੀ ਬੰਬ, ਸੂਰਿਆਵੰਸ਼ੀ, ਪ੍ਰਿਥਵੀਰਾਜ, ਅਤਰੰਗੀ ਰੇ ਰਿਲੀਜ਼ ਹੋਣ ਵਾਲੀਆਂ ਹਨ। ਅਕਸ਼ੇ ਕੁਮਾਰ ਨੇ ਸਭ ਤੋਂ ਵੱਧ ਕਮਾਈ ਵਾਲੇ ਐਕਟਰਸ ਦੀ ਸੂਚੀ ਵਿਚ ਛੇਵਾਂ ਸਥਾਨ ਹਾਸਲ ਕੀਤਾ ਹੈ। ਉਸਦੀ ਕੁੱਲ ਕਮਾਈ 1 ਜੂਨ 2019 ਤੋਂ 1 ਜੂਨ 2020 ਦਰਮਿਆਨ 48.5 ਮਿਲੀਅਨ ਡਾਲਰ (362 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ। ਇਸ ਸੂਚੀ ਵਿਚ ਅਕਸ਼ੇ ਕੁਮਾਰ ਨੇ ਨਾ ਸਿਰਫ ਬਾਲੀਵੁੱਡ ਅਭਿਨੇਤਾ ਨੂੰ ਪਿਛਾੜਿਆ ਹੈ, ਬਲਕਿ ਹਾਲੀਵੁੱਡ ਦੇ ਕਈ ਮਸ਼ਹੂਰ ਅਭਿਨੇਤਾ ਵੀ ਉਨ੍ਹਾਂ ਦੇ ਪਿੱਛੇ ਛੱਡਿਆ ਹੈ।
ਮਹਿਮਾ ਚੌਧਰੀ ਨੇ ਸੁਭਾਸ਼ ਘਈ 'ਤੇ ਲਗਾਏਗੰਭੀਰ ਦੋਸ਼, ਫਿਲਮ ਨਿਰਮਾਤਾ ਨੇ ਕਿਹਾ- ਕਾਂਟਰੈਕਟ ਇਸ ਲਈ ਰੱਦ ਕੀਤਾ ਕਿਉਂਕਿ ਉਹ...
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904