ਫਿਲਮ ਨਿਰਮਾਤਾ ਸੁਭਾਸ਼ ਘਈ ਨੇ ਅਦਾਕਾਰਾ ਮਹਿਮਾ ਚੌਧਰੀ ਵੱਲੋਂ ਲਗਾਏ ਦੋਸ਼ਾਂ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਮਹਿਮਾ ਨੇ ਕਿਹਾ ਸੀ ਕਿ ਘਈ ਨੇ ਉਸ ਨੂੰ ਬੁਲੀ ਕੀਤਾ ਸੀ ਅਤੇ ਉਸ ਨੇ ਸਾਰੇ ਨਿਰਮਾਤਾਵਾਂ ਨੂੰ ਮੈਸੇਜ ਭੇਜ ਕੇ ਮਹਿਮਾ ਨਾਲ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਸ ਸਭ ਦੇ ਕਾਰਨ ਮਹਿਮਾ ਬਹੁਤ ਪਰੇਸ਼ਾਨ ਹੋ ਗਈ।
ਸੁਭਾਸ਼ ਘਈ ਨੇ ਆਪਣੇ ਪਬਲੀਸਿਫ਼ ਦੁਆਰਾ ਜਾਰੀ ਇਕ ਬਿਆਨ ਵਿੱਚ ਕਿਹਾ, “ਮੈਂ ਇਸ ਖ਼ਬਰ ਨੂੰ ਪੜ੍ਹ ਕੇ ਹੈਰਾਨ ਹੋਇਆ। ਮਹਿਮਾ ਅਤੇ ਮੈਂ ਅੱਜ ਵੀ ਚੰਗੇ ਦੋਸਤ ਹਾਂ ਅਤੇ ਸੰਦੇਸ਼ ਰਾਹੀਂ ਇੱਕ ਦੂਜੇ ਨਾਲ ਵੀ ਜੁੜੇ ਹੋਏ ਹਾਂ। ਉਹ ਅੱਜ ਵੀ ਬਹੁਤ ਚੰਗੀ ਤੇ ਸੁਲਝੀ ਹੋਈ ਔਰਤ ਹੈ। ਉਸ ਨੇ ਹਾਲ ਹੀ ਵਿੱਚ ਇਹ ਵੀ ਦੱਸਿਆ ਹੈ ਕਿ ਕਿਵੇਂ ਪਰਦੇਸ ਦੇ ਗਾਣੇ ‘ਆਈ ਲਵ ਮਾਈ ਇੰਡੀਆ’ ਨਾਲ 23 ਸਾਲਾਂ ਤੋਂ ਹਰ ਸਮਾਗਮ ਵਿੱਚ ਉਸ ਦਾ ਸਵਾਗਤ ਕੀਤਾ ਗਿਆ ਹੈ।” ਹਾਲਾਂਕਿ, ਘਈ ਨੇ ਮੰਨਿਆ ਕਿ 1997 'ਚ ਦੋਹਾਂ ਦੇ ਰਿਸ਼ਤੇ ਵਿਚ ਕੁਝ ਖਟਾਸ ਆਈ ਸੀ।
ਵਿਰਾਟ-ਅਨੁਸ਼ਕਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਹੋਈ ਵਾਇਰਲ, ਇੱਕ-ਦੂਜੇ ਨਾਲ ਖੇਡ ਰਹੇ ਇਹ ਗੇਮ
ਉਨ੍ਹਾਂ ਕਿਹਾ, “ਹਾਂ 1997 'ਚ 'ਪਰਦੇਸ' ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ 'ਚ ਇਕ ਹਲਕੀ ਜਿਹੀ ਅਣਬਣ ਹੋ ਗਈ ਸੀ। ਫਿਲਮ ਇਕ ਬਲਾਕਬਸਟਰ ਸਾਬਤ ਹੋਈ ਅਤੇ ਮਹਿਮਾ ਨੂੰ ਇਸ ਲਈ ਸਰਬੋਤਮ ਅਭਿਨੇਤਰੀ ਦਾ ਫਿਲਮਫੇਅਰ ਪੁਰਸਕਾਰ ਵੀ ਮਿਲਿਆ। ਸਾਡੇ 'ਚ ਇਕ ਕੰਮ ਲਈ ਹੋਏ ਸਮਝੌਤੇ ਨੂੰ ਬਾਹਰ ਕਰਨ ਨੂੰ ਲੈ ਕੇ ਮੇਰੀ ਕੰਪਨੀ ਦੀ ਤਰਫੋਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ।”
ਨੈਗੇਟਿਵ ਟਵੀਟ ਦਾ ਦਿਲਜੀਤ ਦੋਸਾਂਝ ਵਲੋਂ ਪੌਜ਼ੇਟਿਵ ਜਵਾਬ
ਘਈ ਨੇ ਇਸ ਮਾਮਲੇ ਨੂੰ ਜਾਰੀ ਰੱਖਦੇ ਹੋਏ ਅੱਗੇ ਕਿਹਾ, “ਮੀਡੀਆ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਵਧਾ ਚੜ੍ਹਾ ਕੇ ਦੱਸੀ ਅਤੇ ਫਿਰ ਮੈਂ ਮੁਕਤਾ (ਘਈ ਦਾ ਬੈਨਰ ਮੁਕਤਾ ਆਰਟਸ) ਨਾਲ ਆਪਣਾ ਕਰਾਰ ਖ਼ਤਮ ਕਰ ਦਿੱਤਾ। ਤਿੰਨ ਸਾਲ ਬਾਅਦ ਉਹ ਆਪਣੇ ਪਰਿਵਾਰ ਨਾਲ ਮੇਰੇ ਕੋਲ ਆਈ ਅਤੇ ਇਸ ਲਈ ਮੁਆਫੀ ਮੰਗੀ। ਮੈਂ ਉਸ ਨੂੰ ਮਾਫ ਕਰ ਦਿੱਤਾ ਅਤੇ ਅਸੀਂ ਦੁਬਾਰਾ ਦੋਸਤ ਬਣ ਗਏ।"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਮਹਿਮਾ ਚੌਧਰੀ ਨੇ ਸੁਭਾਸ਼ ਘਈ 'ਤੇ ਲਗਾਏਗੰਭੀਰ ਦੋਸ਼, ਫਿਲਮ ਨਿਰਮਾਤਾ ਨੇ ਕਿਹਾ- ਕਾਂਟਰੈਕਟ ਇਸ ਲਈ ਰੱਦ ਕੀਤਾ ਕਿਉਂਕਿ ਉਹ...
ਏਬੀਪੀ ਸਾਂਝਾ
Updated at:
13 Aug 2020 06:09 PM (IST)
ਫਿਲਮ ਨਿਰਮਾਤਾ ਸੁਭਾਸ਼ ਘਈ ਨੇ ਅਦਾਕਾਰਾ ਮਹਿਮਾ ਚੌਧਰੀ ਵੱਲੋਂ ਲਗਾਏ ਦੋਸ਼ਾਂ ਬਾਰੇ ਆਪਣੀ ਪ੍ਰਤੀਕ੍ਰਿਆ ਦਿੱਤੀ ਹੈ। ਮਹਿਮਾ ਨੇ ਕਿਹਾ ਸੀ ਕਿ ਘਈ ਨੇ ਉਸ ਨੂੰ ਬੁਲੀ ਕੀਤਾ ਸੀ ਅਤੇ ਉਸ ਨੇ ਸਾਰੇ ਨਿਰਮਾਤਾਵਾਂ ਨੂੰ ਮੈਸੇਜ ਭੇਜ ਕੇ ਮਹਿਮਾ ਨਾਲ ਕੰਮ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ। ਇਸ ਸਭ ਦੇ ਕਾਰਨ ਮਹਿਮਾ ਬਹੁਤ ਪਰੇਸ਼ਾਨ ਹੋ ਗਈ।
- - - - - - - - - Advertisement - - - - - - - - -