ਜੈਪੁਰ: ਰਾਜਸਥਾਨ 'ਚ ਕਾਂਗਰਸ 'ਤੇ ਘੁੰਮਦਾ ਸਿਆਸੀ ਸੰਕਟ ਖ਼ਤਮ ਹੋ ਗਿਆ ਹੈ। ਬਾਗੀ ਸਚਿਨ ਪਾਇਲਟ ਅਤੇ ਉਸ ਦੇ ਡੇਰੇ ਦੇ ਵਿਧਾਇਕ ਕਾਂਗਰਸ ਵਾਪਸ ਘਰ ਪਰਤੇ ਹਨ। ਇਸ ਦੌਰਾਨ ਕਾਂਗਰਸ ਵਿਧਾਇਕ ਦਲ ਅੱਜ ਸ਼ਾਮ 5 ਵਜੇ ਜੈਪੁਰ ਵਿੱਚ ਮੁੱਖ ਮੰਤਰੀ ਅਸ਼ੇਕ ਗਹਿਲੋਤ ਦੇ ਘਰ ‘ਤੇ ਮੁਲਾਕਾਤ ਹੋਵੇਗੀ। ਦੱਸ ਦਈਏ ਕਿ ਕੱਲ੍ਹ ਤੋਂ ਸੂਬੇ ਵਿੱਚ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ।
ਜਾਣਕਾਰੀ ਇਹ ਵੀ ਹੈ ਕਿ ਸਚਿਨ ਪਾਇਲਟ ਅਤੇ ਸੀਐਮ ਗਹਿਲੋਤ ਵਿਚਕਾਰ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਇੱਕ ਮੁਲਾਕਾਤ ਹੋ ਸਕਦੀ ਹੈ। ਪਾਇਲਟ ਦੀ ਵਾਪਸੀ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੋਵੇਗੀ। ਇਸ ਸਮੇਂ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੀ ਮੌਜੂਦ ਰਹਿਣਗੇ।
ਮਹੰਤ ਨ੍ਰਿਤਿਆ ਗੋਪਾਲਦਾਸ ਨੂੰ ਕੋਰੋਨਾ ਦਾ ਸ਼ੱਕ, ਭੂਮੀ ਪੂਜਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਸੀ ਸ਼ਿਕਕਤ
ਗਹਿਲੋਤ ਧੜੇ ਦੇ ਵਿਧਾਇਕ ਨਾਰਾਜ਼:
ਸਚਿਨ ਪਾਇਲਟ ਘਰ ਪਰਤ ਆਏ ਹਨ, ਪਰ ਅਜੇ ਵੀ ਸੀਐਮ ਅਸ਼ੋਕ ਗਹਿਲੋਤ ਧੜੇ ਦੇ ਵਿਧਾਇਕ ਸਚਿਨ ਖੇਮੇ ਦੀ ਬਗਾਵਤ ਤੋਂ ਨਾਖੁਸ਼ ਹਨ। ਇਨ੍ਹਾਂ ਵਿਧਾਇਕਾਂ ਨੇ ਕਿਹਾ ਕਿ ਜੇਕਰ ਸਚਿਨ ਅਤੇ ਉਸ ਦੇ ਵਿਧਾਇਕਾਂ ਨੂੰ ਸਜ਼ਾ ਨਹੀਂ ਦਿੱਤੀ ਜਾਂਦੀ ਤਾਂ ਉਨ੍ਹਾਂ ਨੂੰ ਇਨਾਮ ਵੀ ਨਹੀਂ ਮਿਲਣਾ ਚਾਹੀਦਾ।
ਉਧਰ ਗਹਿਲੋਤ ਧੜੇ ਦੇ ਸਾਰੇ ਵਿਧਾਇਕ ਬੁੱਧਵਾਰ ਨੂੰ ਜੈਪੁਰ ਵਾਪਸ ਪਰਤੇ ਹਨ। ਉਨ੍ਹਾਂ ਸਾਰਿਆਂ ਨੂੰ ਏਅਰਪੋਰਟ ਤੋਂ ਸਿੱਧਾ ਹੋਟਲ ਫੇਅਰਮੌਂਟ ਭੇਜ ਦਿੱਤਾ ਗਿਆ। ਪਹਿਲਾਂ ਜੈਪੁਰ ਦੇ ਹੋਟਲ ਵਿਚ 18 ਦਿਨ ਅਤੇ ਫਿਰ ਜੈਸਲਮੇਰ ਵਿਚ 12 ਦਿਨ ਰਹੇ।
ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਦੀ ਧਮਕੀ, ਦਿੱਲੀ 'ਚ ਹਾਈ ਅਲਰਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਰਾਜਸਥਾਨ ਦਾ ਰਾਜਨੀਤਿਕ ਸੰਕਟ ਖ਼ਤਮ, ਕੁਝ ਸਮੇਂ ਬਾਅਦ ਹੋ ਸਕਦੀ ਗਹਿਲੋਤ-ਪਾਇਲਟ ਦੀ ਮੀਟਿੰਗ
ਏਬੀਪੀ ਸਾਂਝਾ
Updated at:
13 Aug 2020 03:42 PM (IST)
ਸਚਿਨ ਪਾਇਲਟ ਅਤੇ ਉਨ੍ਹਾਂ ਦੇ ਖੇਮੇ ਦੇ ਵਿਧਾਇਕ ਕਾਂਗਰਸ ਵਿਚ ਪਰਤ ਆਏ ਹਨ। ਭਲਕੇ ਤੋਂ ਸੂਬੇ ਵਿੱਚ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੱਜ ਸ਼ਾਮ 5 ਵਜੇ ਵਿਧਾਇਕ ਦਲ ਦੀ ਮੀਟਿੰਗ ਮੁੱਖ ਮੰਤਰੀ ਨਿਵਾਸ ਵਿਖੇ ਹੋਵੇਗੀ।
- - - - - - - - - Advertisement - - - - - - - - -