ਨਵੀਂ ਦਿੱਲੀ: ਪਾਬੰਦੀਸ਼ੁਦਾ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਲਾਲ ਕਿਲ੍ਹੇ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲਿਆਂ ਨੂੰ 125,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।


ਇਸ ਤੋਂ ਬਾਅਦ ਸੁਰੱਖਿਆ ਏਜੰਸੀਆਂ ਹਾਈ ਅਲਰਟ 'ਤੇ ਹਨ ਕਿਉਂਕਿ ਅਜਿਹੀਆਂ ਬਰਾਂ ਹਨ ਕਿ ਬੈਨ ਸਿੱਖ ਫਾਰ ਜਸਟਿਸ ਨੇ 15 ਅਗਸਤ ਨੂੰ ਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ 'ਤੇ ਖਾਲਿਸਤਾਨ ਦੇ ਝੰਡਾ ਲਹਿਰਾਉਣ ਲਈ 125,000 ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।

ਇਸ ਤੋਂ ਬਾਅਦ ਰਾਜਧਾਨੀ ਦਿੱਲੀ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਸੁਤੰਤਰਤਾ ਦਿਹਾੜੇ ਮੌਕੇ 'ਤੇ 45000 ਤੋਂ ਜ਼ਿਆਦਾ ਸੁਰੱਖਿਆ ਕਰਮੀਆਂ ਨੂੰ ਤਾਈਨਾਤ ਕੀਤਾ ਜਾਏਗਾ। ਇਸ ਤੋਂ ਇਲਾਵਾ ਲਾਲ ਕਿਲ੍ਹੇ ਦੇ ਚਾਰੇ ਪਾਸੇ ਪੰਜ ਕਿਮੀ ਦੇ ਦਾਇਰੇ 'ਚ ਉੱਚੀਆਂ ਇਮਾਰਤਾਂ 'ਤੇ 2000 ਤੋਂ ਜ਼ਿਆਦਾ ਸਨਾਈਪਰਜ਼ ਦੀ ਤਾਇਨਾਤੀ ਕੀਤੀ ਜਾਏਗੀ।

H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ

ਖਾਲਿਸਤਾਨ ਪੱਖੀ ਸਮੂਹ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ 15 ਅਗਸਤ ਨੂੰ ਅਮਰੀਕਾ, ਬ੍ਰਿਟੇਨ, ਕਨੇਡਾ, ਇਟਲੀ, ਜਰਮਨੀ, ਫਰਾਂਸ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਭਾਰਤੀ ਰਾਜਦੂਤਾਂ ਦੇ ਸਾਹਮਣੇ ਸੁਤੰਤਰਤਾ ਦਿਵਸ ਸਮਾਰੋਹ ਦੌਰਾਨ ਆਪਣੇ ਵੱਖਵਾਦੀ ਏਜੰਡੇ ‘ਰੈਫਰੈਂਡਮ 2020’ ਲਈ ਵੋਟਰ ਰਜਿਸਟ੍ਰੇਨ ਕੈਂਪ ਲਗਾਉਣ ਦੀ ਯੋਜਨਾ ਹੈ।

ਰਾਜਾ ਵੜਿੰਗ ਨੇ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਲਈ ਕੈਪਟਨ ਤੋਂ ਮੰਗੇ ਸਮਾਰਟਫੋਨ, ਆਖਿਰ ਕਿਉਂ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904