ਨਵੀਂ ਦਿੱਲੀ: ਅੱਜ ਤੋਂ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲਿਆਂ ਲਈ 21ਵੀਂ ਸਦੀ ਦੇ ਟੈਕਸ ਸਿਸਟਮ ਦੀ ਨਵੀਂ ਵਿਵਸਥਾ ਦੀ ਸ਼ੁਰੂਆਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਰਾਂਸਪੇਰੈਂਟ ਟੈਕਸੇਸ਼ਨ-ਆਨਰਿੰਗ ਦ ਆਨੈਸਟ ਨਾਮਕ ਮੰਚ ਨੂੰ ਲੋਕ ਅਰਪਣ ਕੀਤਾ।


ਮੋਦੀ ਨੇ ਕਿਹਾ ਇਸ ਪਲੇਟਫਾਰਮ ਚ Faceless Assessment, Faceless Appeal ਅਤੇ Taxpayers Charter ਜਿਹੇ ਵੱਡੇ ਰਿਫਾਰਮਰਸ ਹਨ। Faceless Assessment ਅਤੇ Taxpayers Charter ਅੱਜ ਤੋਂ ਲਾਗੂ ਹੋ ਗਏ ਹਨ। ਜਦਕਿ Faceless appeal ਦੀ ਸੁਵਿਧਾ 25 ਸਤੰਬਰ ਯਾਨੀ ਦੀਨ ਦਿਆਲ ਉਪਾਧਿਆ ਜੀ ਦੇ ਜਨਮਦਿਨ ਤੇ ਪੂਰੇ ਦੇਸ਼ ਭਰ ਦੇ ਨਾਗਰਿਕਾਂ ਲਈ ਉਪਲਬਧ ਹੋਵੇਗੀ।


ਮੋਦੀ ਨੇ ਕਿਹਾ ਨਵਾਂ ਟੈਕਸ ਸਿਸਟਮ ਪਬਲਿਕ ਫਰੈਂਡਲੀ ਹੈ ਤੇ ਨਵੇਂ ਸਿਸਟਮ 'ਚ ਅਧਿਕਾਰੀਆਂ ਦੀ ਥਾਂ ਨਵੀਂ ਤਕਨੀਕ ਲਵੇਗੀ। ਉਨ੍ਹਾਂ ਕਿਹਾ ਕਿ ਟੈਕਸ ਸਿਸਟਮ ਨੂੰ ਪਾਰਦਰਸ਼ੀ ਬਣਾਇਆ ਗਿਆ ਹੈ। ਇਸ ਨਾਲ ਟੈਕਸ ਅਦਾ ਕਰਨ ਵਾਲਿਆਂ ਦਾ ਸਨਮਾਨ ਵਧੇਗਾ। ਪ੍ਰਧਾਨ ਮੰਤਰੀ ਨੇ ਕਿਹਾ ਟੈਕਸਪੇਅਰ ਚਾਰਟਰ ਦੇਸ਼ ਲਈ ਵੱਡਾ ਕਦਮ ਹੋਵੇਗਾ। ਉਨ੍ਹਾਂ ਕਿਹਾ ਲੋਕਾਂ ਦੀ ਜ਼ਿੰਦਗੀ ਚੋਂ ਸਰਕਾਰ ਦਾ ਦਖ਼ਲ ਘੱਟ ਕਰਨ ਦਾ ਯਤਨ ਹੈ।


ਕੰਪਨੀ ਟੈਕਸ ਦੀਆਂ ਦਰਾਂ ਘਟੀਆਂ:


ਪਿਛਲੇ ਸਾਲ ਕਾਰਪੋਰੇਟ ਟੈਕਸ ਦੀਆਂ ਦਰਾਂ 30 ਫੀਸਦ ਤੋਂ ਘਟ ਕੇ 22 ਫੀਸਦ ਕਰ ਦਿੱਤੀਆਂ ਗਈਆਂ ਸਨ। ਨਵੀਂਆਂ ਨਿਰਮਾਣ ਇਕਾਈਆਂ ਲਈ ਦਰਾਂ ਘਟਾ ਕੇ 15 ਫੀਸਦ ਕਰ ਦਿੱਤੀਆਂ ਗਈਆਂ ਸਨ। ਸਰਕਾਰ ਦਾ ਖ਼ਾਸ ਜ਼ੋਰ ਸੁਧਾਰਾਂ 'ਤੇ ਹੈ। ਇਸ ਤੋਂ ਇਲਾਵਾ ਟੈਕਸ ਦਰਾਂ ਘੱਟ ਕਰਨ ਅਤੇ ਡਾਇਰੈਕਟ ਟੈਕਸ ਦੀ ਸਰਲਤਾ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਟੈਕਸ ਦੀਆਂ ਨੀਤੀਆਂ 'ਚ ਪਾਰਦਰਸ਼ਤਾ ਆਏਗੀ। ਲੋਕ ਆਸਾਨੀ ਨਾਲ ਆਨਲਾਈਨ ਟੈਕਸ ਭਰ ਸਕਣਗੇ।


H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ