ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਇਮਾਨਦਾਰੀ ਨਾਲ ਟੈਕਸ ਅਦਾ ਕਰਨ ਵਾਲਿਆਂ ਲਈ ਟ੍ਰਾਂਸਪੇਰੈਂਟ ਟੈਕਸੇਸ਼ਨ-ਆਨਰਿੰਗ ਦ ਆਨੈਸਟ (Transparent Taxation – Honoring the Honest) ਨਾਮਕ ਮੰਚ ਦੀ ਸ਼ੁਰੂਆਤ ਕਰਨਗੇ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਵੀ ਇਸ ਸਮੇਂ ਮੌਜੂਦ ਰਹਿਣਗੇ।


ਇਸ ਦੌਰਾਨ ਚੈਂਬਰਸ ਆਫ਼ ਕਾਮਰਸ, ਵਪਾਰ ਸੰਗਠਨ, ਚਾਰਟਰਡ ਅਕਾਊਂਟ ਸੰਗਠਨ, ਟੈਕਸ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਕਈ ਨਾਮੀ ਟੈਕਸ ਦਾਤਾ ਵੀ ਇਨ੍ਹਾਂ ਪਲਾਂ ਦੇ ਗਵਾਹ ਬਣਨਗੇ। ਸਰਕਾਰ ਨੇ ਕਿਹਾ ਕਿ ਇਸ ਨਾਲ ਕੇਂਦਰ ਸਰਕਾਰ ਤੇ ਕੇਂਦਰੀ ਸਿੱਧਾ ਕਰ ਬੋਰਡ ਦੇ ਹਾਲ ਹੀ ਦੇ ਸਾਲਾਂ 'ਚ ਡਾਇਕੈਰਟ ਟੈਕਸ ਦੇ ਸੁਧਾਰ 'ਚ ਵਿਕਾਸ ਹੋਵੇਗਾ।


H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ


ਪਿਛਲੇ ਸਾਲ ਕਾਰਪੋਰੇਟ ਟੈਕਸ ਦੀਆਂ ਦਰਾਂ 30 ਫੀਸਦ ਤੋਂ ਘਟ ਕੇ 22 ਫੀਸਦ ਕਰ ਦਿੱਤੀਆਂ ਗਈਆਂ ਸਨ। ਨਵੀਂਆਂ ਨਿਰਮਾਣ ਇਕਾਈਆਂ ਲਈ ਦਰਾਂ ਘਟਾ ਕੇ 15 ਫੀਸਦ ਕਰ ਦਿੱਤੀਆਂ ਗਈਆਂ ਸਨ। ਸਰਕਾਰ ਦਾ ਖ਼ਾਸ ਜ਼ੋਰ ਸੁਧਾਰਾਂ 'ਤੇ ਹੈ। ਇਸ ਤੋਂ ਇਲਾਵਾ ਟੈਕਸ ਦਰਾਂ ਘੱਟ ਕਰਨ ਅਤੇ ਡਾਇਰੈਕਟ ਟੈਕਸ ਦੀ ਸਰਲਤਾ 'ਤੇ ਵੀ ਜ਼ੋਰ ਦਿੱਤਾ ਗਿਆ ਹੈ। ਇਸ ਨਾਲ ਟੈਕਸ ਦੀਆਂ ਨੀਤੀਆਂ 'ਚ ਪਾਰਦਰਸ਼ਤਾ ਆਏਗੀ। ਲੋਕ ਆਸਾਨੀ ਨਾਲ ਆਨਲਾਈਨ ਟੈਕਸ ਭਰ ਸਕਣਗੇ।


ਕੋਰੋਨਾ ਦੌਰਾਨ ਦੇਸ਼ਭਰ 'ਚ ਧੂਮਧਾਮ ਨਾਲ ਮਨਾਈ ਗਈ ਜਨਮਆਸ਼ਟਮੀ, ਦੇਖੋ ਮਨਮੋਹਕ ਤਸਵੀਰਾਂ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ