ਕਲਾਕਾਰ ਹਮੇਸ਼ਾ ਆਪਣੇ ਬਾਰੇ ਚੰਗੇ ਕਮੈਂਟਸ ਸ਼ੇਅਰ ਕਰਦੇ ਰਹਿੰਦੇ ਹਨ ਜਾਂ ਉਨ੍ਹਾਂ ਦਾ ਜਵਾਬ ਦਿੰਦੇ ਹਨ। ਪਰ ਇਕ ਕਲਾਕਾਰ ਹੈ ਜਿਸ ਨੂੰ ਆਪਣੇ ਬਾਰੇ ਆਏ ਨੈਗੇਟਿਵ ਕੁਮੈਂਟ ਦਾ ਵੀ ਪੌਜ਼ੇਟਿਵ ਜਵਾਬ ਦੇਣਾ ਆਉਂਦਾ ਹੈ। ਉਹ ਕਲਾਕਾਰ ਹੈ ਸੁਪਰਸਟਾਰ ਦਿਲਜੀਤ ਦੋਸਾਂਝ।

ਦਿਲਜੀਤ ਦੀ ਹਾਲ ਹੀ 'ਚ ਰਿਲੀਜ਼ ਹੋਈ ਐਲਬਮ 'ਗੋਟ' greatest of all time ਦੇ ਬਾਰੇ ਕਿਸੇ ਨੇ ਟਵਿੱਟਰ ਅਕਾਊਂਟ 'ਤੇ ਦਿਲਜੀਤ ਨੂੰ ਟੈਗ ਕਰਦਿਆਂ ਨੈਗੇਟਿਵ ਕਮੈਂਟ ਲਿਖਿਆ।


ਪਰ ਦੁਸਾਂਝਾਂ ਵਾਲੇ ਨੂੰ ਕਿਸ ਨਾਲ ਕਿਸ ਤਰਾਂ ਡੀਲ ਕਰਨਾ ਹੈ ਇਹ ਬਾਖੂਬੀ ਆਉਂਦਾ ਹੈ।
ਦਿਲਜੀਤ ਦੀ ਐਲਬਮ ਬਾਰੇ ਪੋਸਟ 'ਚ ਨੈਗੇਟਿਵ ਇਹ ਲਿਖਿਆ ਗਿਆ ਕਿ "ਦਿਲਜੀਤ ਦੀ ਨਵੀਂ ਐਲਬਮ 'ਗੋਟ' ਦੇ ਗੀਤ ਦੇ ਬੋਲ ਉਹ ਅੱਜ ਪੰਜਾਬੀ ਸੋਸਾਇਟੀ ਲਈ ਗ਼ਲਤ ਹਨ। ਗਾਣਿਆਂ 'ਚ ਸਿਰਫ ਸ਼ੋਅ ਓਫ, ਜਾਤੀਵਾਦ ਤੇ male chauvinism ਹੀ ਹੈ। ਤੁਹਾਡਾ ਹਿਊਮਰ ਹਮੇਸ਼ਾ ਪਸੰਦ ਕੀਤਾ ਜਾਂਦਾ ਹੈ but why this kalol bhrawa?"






ਵਾਰੀ ਸੀ ਹੁਣ ਦੁਸਾਂਝਾਂ ਵਾਲੇ ਦੇ ਟਵੀਟ ਦੀ। ਦਿਲਜੀਤ ਨੇ ਜਵਾਬ ਦਿਤਾ 'ਭੈਣ ਜੀ 16 ਗਾਣੇ ਹਨ ਐਲਬਮ 'ਚ, ਤੁਸੀਂ ਨਾ ਸੁਣੋ ਕਲੈਸ਼ ...ਪੀੜ ਸੁਣੋ , ਪਿਆਰ ਸੁਣੋ , ਰੇਂਜ ਸੁਣੋ , ਜੱਟੀ ਸੁਣੋ  'ਗੋਟ ਸੁਣੋ' ... ਗੱਲ ਮੁਕਦੀ ਕਿਥੇ ਅਜੇ 'ਗੋਟ ਸੁਣੋ' ਦਿਲਜੀਤ ਨੇ ਥੋੜਾ ਹਾਇਲਾਇਟ ਕਰਕੇ ਤੇ ਕੈਪੀਟਲ ਵਰਡਸ 'ਚ ਲਿਖਿਆ। ਉਹ ਤਾਂ ਲਿਖਿਆ ਕਿਉਂਕਿ ਗੋਟ ਗੀਤ ਦੀ ਹੁੱਕ ਲਾਈਨ ਹੈ 'ਗੱਭਰੂ ਦਾ ਵੈਰੀ ਨਾਲ ਵੀ ਮਿੱਠਾ ਬੋਲਦਾ' ਤੇ ਅਖੀਰ 'ਚ ਲਿਖਿਆ - ਬਿਲਬੋਰਡ ਤੇ ਆ ਪੰਜਾਬੀ ਐਲਬਮ ਦਿਲਜੀਤ ਵਲੋਂ ਇਸ ਟਵੀਟ ਦੇ ਬੜੇ ਹੀ ਪਿਆਰੇ ਜਿਹੇ ਰਿਪਲਾਈ ਤੋਂ ਬਹੁਤ ਸਾਰੇ ਕਲਾਕਾਰਾਂ ਨੂੰ ਦਿਲਜੀਤ ਤੋਂ ਕੁਝ ਸਿੱਖਣਾ ਚਾਹੀਦਾ ਹੈ।