ਇਹ ਖ਼ਰਚ 13 ਤੋਂ 21 ਨਵੰਬਰ ਦੇ ਵਿਚਕਾਰ ਕੀਤੇ ਗਏ। ਇਹ ਖੁਲਾਸਾ ਹੋਇਆ ਹੈ ਕਿ ਸੁਸ਼ਾਂਤ ਨੇ ਇਕੋ ਦਿਨ ਵਿਚ ਤਕਰੀਬਨ 7 ਲੱਖ ਰੁਪਏ ਕੱਢਵਾਏ ਸੀ। ਸੁਸ਼ਾਂਤ ਨੇ ਚੈੱਕ ਦੇ ਜ਼ਰੀਏ 5 ਲੱਖ ਰੁਪਏ ਕੱਢਵਾਏ। ਇਸ ਦੇ ਨਾਲ ਹੀ ਏਟੀਐਮ ਰਾਹੀਂ 2 ਲੱਖ ਰੁਪਏ ਕੱਢਵਾਏ। ਉਨ੍ਹਾਂ ਨੇ ਬੈਂਕ ਏਟੀਐਮ ਤੋਂ 20-20 ਹਜ਼ਾਰ ਰੁਪਏ ਕਰਕੇ ਪੈਸੇ ਕੱਢਵਾਏ।
ਇਸ ਦੇ ਨਾਲ ਹੀ ਇਹ ਵੀ ਪਤਾ ਲੱਗਿਆ ਹੈ ਕਿ ਸੁਸ਼ਾਂਤ ਦੇ ਖਾਤੇ ਚੋਂ ਇੱਕ ਹੋਰ ਫਲੈਟ ਦੀਆਂ ਕਿਸ਼ਤਾਂ ਭਰੀਆਂ ਜਾ ਰਹੀਆਂ ਹਨ ਜਿਸ ਵਿਚ ਉਸ ਦੀ ਇੱਕ ਸਾਬਕਾ ਪ੍ਰੇਮਿਕਾ ਰਹਿੰਦੀ ਹੈ। ਹੁਣ ਤਕ ਕੀਤੀ ਗਈ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਸੁਸ਼ਾਂਤ ਸਾਬਕਾ ਪ੍ਰੇਮਿਕਾ 'ਤੇ ਖਰਚ ਕਰ ਰਿਹਾ ਸੀ ਅਤੇ ਉਸ ਦਾ ਇੱਕ ਦਿਨ ਦਾ ਖਰਚਾ 50000 ਰੁਪਏ ਤੋਂ ਜ਼ਿਆਦਾ ਸੀ।
ਦੱਸ ਦਈਏ ਕਿ ਈਡੀ ਹੁਣ ਤੱਕ ਸਾਹਮਣੇ ਆਈ ਸਾਰੀ ਜਾਣਕਾਰੀ ਦੀ ਸੱਚਾਈ ਦੀ ਪੜਤਾਲ ਕਰ ਰਹੀ ਹੈ। ਸੁਸ਼ਾਂਤ ਸਿੰਘ ਕੇਸ ਦੀ ਜਾਂਚ ਦੇ ਸਬੰਧ ਵਿੱਚ ਈਡੀ ਵੱਲੋਂ ਹੁਣ ਤੱਕ ਇਕੱਠੀ ਕੀਤੀ ਗਈ ਪੁੱਛਗਿੱਛ ਅਤੇ ਦਸਤਾਵੇਜ਼ਾਂ ਵਿੱਚ ਬਹੁਤ ਸਾਰੇ ਖੁਲਾਸੇ ਹੋਏ ਹਨ ਕਿ ਸੁਸ਼ਾਂਤ ਦੇ ਬੈਂਕ ਖਾਤਿਆਂ ਵਿਚ ਅਜੇ ਵੀ ਕਰੋੜਾਂ ਰੁਪਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੈਂਕ ਖਾਤਿਆਂ ਚੋਂ ਸਟੈਂਡ ਚਾਰਟ ਬੈਂਕ ਵਿਚ 25-30 ਲੱਖ ਰੁਪਏ, ਐਚਡੀਐਫਸੀ ਬੈਂਕ ਦੇ ਖਾਤੇ ਵਿਚ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਤੇ ਕੋਟਕ ਬੈਂਕ ਵਿਚ ਤਕਰੀਬਨ 2.24 ਕਰੋੜ ਰੁਪਏ ਪਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904