ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮੌਤ ਮਾਮਲੇ 'ਚ ਹੁਣ ਰੀਆ ਤੋਂ ਬਾਅਦ ਇਕ ਹੋਰ ਐਕਸ ਗਰਲਫਰੈਂਡ ਦਾ ਜ਼ਿਕਰ ਆਇਆ ਹੈ। ED ਦੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਇਕ ਫਲੈਟ ਦੀ ਕਿਸ਼ਤ ਭਰਦੇ ਸਨ। ਇਸ ਫਲੈਟ 'ਚ ਉਨ੍ਹਾਂ ਦੀ ਐਕਸ ਗਰਲਫਰੈਂਡ ਰਹਿੰਦੀ ਹੈ।
ਹਾਲਾਂਕਿ ਸੁਸ਼ਾਂਤ ਦੀ ਇਹ ਐਕਸ ਗਰਲਫਰੈਂਡ ਕੌਣ ਹੈ, ਇਸ ਬਾਰੇ ਅਜੇ ਖ਼ੁਲਾਸਾ ਨਹੀਂ ਕੀਤਾ ਗਿਆ। ਅਜਿਹੇ 'ਚ ਹੁਣ ਲਗਾਤਾਰ ਇਹ ਸਵਾਲ ਉੱਠ ਰਿਹਾ ਹੈ ਕਿ ਰੀਆ ਚਕ੍ਹਵਰਤੀ ਅਤੇ ਅੰਕਿਤਾ ਲੋਖਾਂਡੇ ਤੋਂ ਬਾਅਦ ਤੀਜੀ ਗਰਲਫਰੈਂਡ ਦਾ ਜ਼ਿਕਰ ਪਹਿਲੀ ਵਾਰ ਸਾਹਮਣੇ ਆਇਆ ਹੈ।
ED ਹੁਣ ਤਕ ਦੀ ਆਈ ਹਰ ਜਾਣਕਾਰੀ ਦੀ ਸੱਚਾਈ ਦੀ ਜਾਂਚ ਕਰ ਰਿਹਾ ਹੈ। ਸੂਤਰਾਂ ਮੁਤਾਬਕ ਇਹ ਫਲੈਟ ਸੁਸ਼ਾਂਤ ਸਿੰਘ ਰਾਜਪੂਤ ਦੇ ਨਾਂਅ 'ਤੇ ਹੀ ਦੱਸਿਆ ਜਾਂਦਾ ਹੈ ਤੇ ਜਿਸ ਖਾਤੇ 'ਚੋਂ ਸੁਸ਼ਾਂਤ ਸਿੰਘ ਰਾਜਪੂਤ ਇਸਦੀਆਂ ਕਿਸ਼ਤਾਂ ਭਰ ਰਹੇ ਸਨ ਉਸ ਖਾਤੇ 'ਚ ਅਜੇ ਲਗਪਗ 35 ਲੱਖ ਰੁਪਏ ਦੀ ਰਕਮ ਦੱਸੀ ਜਾਂਦੀ ਹੈ।
H1-B ਵੀਜ਼ਾ ਧਾਰਕਾਂ ਨੂੰ ਟਰੰਪ ਦੀ ਵੱਡੀ ਰਾਹਤ, ਇਨ੍ਹਾਂ ਸ਼ਰਤਾਂ ਤਹਿਤ ਜਾ ਸਕਣਗੇ ਅਮਰੀਕਾ
ਇਮਾਨਦਾਰੀ ਨਾਲ ਟੈਕਸ ਭਰਨ ਵਾਲਿਆਂ ਨੂੰ ਮੋਦੀ ਕਰਨਗੇ ਸਨਮਾਨਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ