ਮੁੰਬਈ: ਅਦਾਕਾਰਾ ਸੋਨੂੰ ਸੂਦ (Sonu Sood) ਨੇ ਕੋਰੋਨਾਵਾਇਰਸ (Coronavirus) ਮਹਾਮਾਰੀ ਦੌਰਾਨ ਲੱਗੇ ਲੌਕਡਾਊਨ (Lockdown) ਵਿੱਚ ਪ੍ਰਵਾਸੀ ਮਜ਼ਦੂਰਾਂ ਤੇ ਹੋਰ ਕਈ ਲੋਕਾਂ ਦੀ ਮਦਦ ਕੀਤੀ ਸੀ। ਇਸ ਕਰਕੇ ਸੋਨੂੰ ਲੋਕਾਂ ਨੇ ਮਸੀਹਾ ਦਾ ਨਾਂ ਦਿੱਤਾ। ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਲੌਕਡਾਊਨ ਦੌਰਾਨ ਸੁਰੱਖਿਅਤ ਆਪਣੇ ਘਰਾਂ 'ਚ ਭੇਜਿਆ ਜਿਸ ਕਰਕੇ ਉਸ ਨੂੰ ਕਈ ਪੱਧਰਾਂ 'ਤੇ ਸਨਮਾਨ ਮਿਲ ਚੁੱਕੇ ਹਨ।
ਹੁਣ ਇੱਕ ਵਾਰ ਫਿਰ ਤੋਂ ਸੋਨੂੰ ਸੂਦ ਨੂੰ ਅੰਤਰਰਾਸ਼ਟਰੀ ਪੱਧਰ ਦਾ ਇੱਕ ਹੋਰ ਪੁਰਸਕਾਰ ਮਿਲਿਆ ਹੈ। ਹਾਲ ਹੀ ਵਿਚ ਸੋਨੂੰ ਸੂਦ ਨੂੰ ਫੋਰਬਸ ਵੱਲੋਂ ਲੀਡਰਸ਼ਿਪ ਐਵਾਰਡ 2021 ਦਿੱਤਾ ਗਿਆ। ਸੋਨੂੰ ਸੂਦ ਨੇ ਇਸ ਐਵਾਰਡ ਦੀ ਤਸਵੀਰ ਤੇ ਆਪਣੀਆਂ ਭਾਵਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਇਸ ਪੁਰਸਕਾਰ ਵਿੱਚ ਸੋਨੂੰ ਸੂਦ ਨੂੰ ਕੋਵਿਡ-19 ਹੀਰੋ ਦੱਸਿਆ ਗਿਆ ਹੈ।
ਇੱਥੇ ਵੇਖੋ ਸੋਨੂੰ ਸੂਦ ਦਾ ਟਵੀਟ
ਸੋਨੂੰ ਸੂਦ ਨੇ ਇਸ ਤਸਵੀਰ ਨੂੰ ਸਾਂਝਾ ਕਰਕੇ ਧੰਨਵਾਦ ਕੀਤਾ ਹੈ। ਸੋਨੂੰ ਨੇ ਇਹ ਪੁਰਸਕਾਰ ਵਰਚੁਅਲ ਤੌਰ 'ਤੇ ਹਾਸਲ ਕੀਤਾ।
ਇਹ ਵੀ ਪੜ੍ਹੋ: ਪੈੱਕ ਚੰਡੀਗੜ੍ਹ ਦੇ ਗ੍ਰੈਜੂਏਟ ਸ਼ਿਵਇੰਦਰਜੀਤ ਸਿੰਘ ਬਣੇ ਕੈਲੀਫ਼ੋਰਨੀਆ ’ਚ ਪਲੈਨਿੰਗ ਕਮਿਸ਼ਨਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904