ਮੁੰਬਈ: ਭਾਰਤੀ ਇਤਿਹਾਸ ਦੇ ਮਹਾਨ ਸ਼ਹੀਦਾਂ ਵਿੱਚੋਂ ਇੱਕ ਸਰਦਾਰ ਊਧਮ ਸਿੰਘ ਨੂੰ ਵਿਸ਼ੇਸ਼ ਸ਼ਰਧਾਂਜਲੀ ਵਜੋਂ ਐਮਜ਼ੋਨ ਪ੍ਰਾਈਮ ਵੀਡੀਓ ਨੇ ਬੇਸਬਰੀ ਨਾਲ ਉਡੀਕੀ ਜਾ ਰਹੀ ਫ਼ਿਲਮ 'ਸਰਦਾਰ ਊਧਮ' ਦਾ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਹੈ। ਦੱਸ ਦਈਏ ਕਿ ਮੁੰਬਈ 'ਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਫ਼ਿਲਮ ਦਾ ਟ੍ਰੇਲਰ ਲਾਂਚ ਕੀਤਾ ਗਿਆ। ਇਹ ਫ਼ਿਲਮ ਰੌਨੀ ਲਹਿਰੀ ਤੇ ਸ਼ੀਲ ਕੁਮਾਰ ਨੇ ਪ੍ਰੋਡਿਊਸ ਕੀਤੀ ਤੇ ਸ਼ੁਜੀਤ ਸਰਕਾਰ ਨੇ ਇਸ ਨੂੰ ਡਾਇਰੈਕਟ ਕੀਤਾ ਹੈ।


ਬੇਸਬਰੀ ਨਾਲ ਉਡੀਕੀ ਜਾ ਰਹੀ ਇਹ ਫਿਲਮ ਸ਼ਹੀਦ ਊਧਮ ਸਿੰਘ ਦੀ ਕਹਾਣੀ ਹੈ, ਜਿਨ੍ਹਾਂ ਦੀ ਭੂਮਿਕਾ ਵਿੱਕੀ ਕੌਸ਼ਲ ਨੇ ਨਿਭਾਈ ਹੈ। ਇਸ ਫਿਲਮ ਵਿੱਚ ਸ਼ਾਨ ਸਕੌਟ, ਸਟੀਫਨ ਹੋਗਨ, ਬਨੀਤਾ ਸੰਧੂ ਤੇ ਕ੍ਰਿਸਟੀ ਐਵਰਟਨ ਵੀ ਮੁੱਖ ਭੂਮਿਕਾਵਾਂ ਵਿੱਚ ਹਨ ਤੇ ਅਮੋਲ ਪਰਾਸ਼ਰ ਇੱਕ ਖ਼ਾਸ ਭੂਮਿਕਾ ਵਿੱਚ ਹਨ। ਭਾਰਤ ਤੇ ਦੁਨੀਆ ਭਰ ਦੇ 240 ਦੇਸ਼ਾਂ ਤੇ ਪ੍ਰਦੇਸ਼ਾਂ ਦੇ ਪ੍ਰਾਈਮ ਮੈਂਬਰ ਇਸ ਦੁਸਹਿਰੇ 16 ਅਕਤੂਬਰ ਤੋਂ ਸ਼ੁਰੂ ਹੋ ਰਹੀ ਫਿਲਮ ਸਰਦਾਰ ਊਧਮ ਨੂੰ ਵੇਖ ਸਕਦੇ ਹਨ।


ਇਹ ਟ੍ਰੇਲਰ ਸਰਦਾਰ ਊਧਮ ਸਿੰਘ ਦੇ ਜੀਵਨ ਦੀ ਇੱਕ ਝਲਕ ਦਿਖਾਉਂਦਾ ਹੈ, ਜਿਸ ਨੂੰ ਵਿੱਕੀ ਕੌਸ਼ਲ ਨੇ ਪਹਿਲਾਂ ਕਦੇ ਵੀ ਨਾ ਦੇਖੇ ਗਏ ਰੂਪ ਵਿੱਚ ਨਿਭਾਇਆ ਹੈ। ਇਹ ਕਹਾਣੀ ਸਾਡੇ ਇਤਿਹਾਸ ਦੀਆਂ ਡੂੰਘੀ ਦਫਨ ਹੋਈਆਂ ਪਰਤਾਂ ਤੋਂ ਇੱਕ ਅਣਜਾਣ ਨਾਇਕ ਦੀ ਬਹਾਦਰੀ, ਦ੍ਰਿੜਤਾ ਤੇ ਨਿਡਰਤਾ ਨੂੰ ਦਰਸਾਉਂਦੀ ਹੈ। ਇਹ ਫਿਲਮ ਸਰਦਾਰ ਊਧਮ ਸਿੰਘ ਦੇ ਆਪਣੇ ਪਿਆਰੇ ਭਰਾਵਾਂ ਦੀ ਜ਼ਿੰਦਗੀ ਦਾ ਬਦਲਾ ਲੈਣ ਦੇ ਅਣਚਾਹੇ ਮਿਸ਼ਨ 'ਤੇ ਅਧਾਰਤ ਹੈ, ਜਿਨ੍ਹਾਂ ਦਾ 1919 ਦੇ ਜਲਿਆਂਵਾਲਾ ਬਾਗ ਦੇ ਕਤਲੇਆਮ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।


ਸਰਦਾਰ ਊਧਮ ਦੀ ਭੂਮਿਕਾ ਨਿਭਾਉਣ ਵਾਲੇ ਮੁੱਖ ਅਭਿਨੇਤਾ ਵਿੱਕੀ ਕੌਸ਼ਲ ਨੇ ਕਿਹਾ, “ਸਰਦਾਰ ਊਧਮ ਸਿੰਘ ਦੀ ਕਹਾਣੀ ਅਜਿਹੀ ਹੈ ਜਿਸ ਨੇ ਮੈਨੂੰ ਮੋਹਿਤ ਤੇ ਪ੍ਰੇਰਿਤ ਕੀਤਾ ਹੈ। ਇਹ ਸ਼ਕਤੀ, ਦਰਦ, ਜਨੂੰਨ, ਅਸਾਧਾਰਣ ਹਿੰਮਤ ਤੇ ਕੁਰਬਾਨੀ ਤੇ ਬਹੁਤ ਸਾਰੇ ਅਜਿਹੇ ਸੰਸਕਾਰਾਂ ਨੂੰ ਦਰਸਾਉਂਦਾ ਹੈ ਜਿਨ੍ਹਾਂ ਦੇ ਨਾਲ ਮੈਂ ਇਸ ਫਿਲਮ ਵਿੱਚ ਆਪਣੇ ਕਿਰਦਾਰ ਦੇ ਰਾਹੀਂ ਨਿਆਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਊਧਮ ਸਿੰਘ ਦੇ ਕਿਰਦਾਰ ਵਿੱਚ ਉਤਰਨ ਤੇ ਬੇਜੋੜ ਬਹਾਦਰੀ ਤੇ ਦਲੇਰੀ ਵਾਲੇ ਅਜਿਹੇ ਇਨਸਾਨ ਦੀ ਕਹਾਣੀ ਵਿੱਚ ਜਾਨ ਪਾਉਣ ਦੇ ਇਰਾਦੇ ਨਾਲ ਇਸ ਭੂਮਿਕਾ ਨੂੰ ਨਿਭਾਉਣ ਲਈ ਬਹੁਤ ਸਾਰੀ ਸਰੀਰਕ ਤੇ ਹੋਰ ਵੀ ਮਾਨਸਿਕ ਤਿਆਰੀ ਦੀ ਜ਼ਰੂਰਤ ਸੀ।"


ਇੱਥੇ ਵੇਖੋ ਫ਼ਿਲਮ ਦਾ ਟ੍ਰੇਲਰ:



ਉਨ੍ਹਾਂ ਅੱਗੇ ਕਿਹਾ, "ਮੈਂ ਇਸ ਫਿਲਮ ਦੇ ਰਾਹੀਂ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਦਾ ਇੱਕ ਦਿਲਚਸਪ ਪੰਨੇ ਦੀ ਜਾਣਕਾਰੀ ਪ੍ਰਦਾਨ ਕਰਨ ਦੀ ਉਮੀਦ ਕਰਦਾ ਹਾਂ। ਇਹ ਇੱਕ ਅਜਿਹੀ ਕਹਾਣੀ ਹੈ ਜਿਸ ਨੂੰ ਨਾ ਸਿਰਫ ਭਾਰਤ ਵਿਚ ਸਗੋਂ ਵਿਸ਼ਵ ਭਰ 'ਚ ਪੇਸ਼ ਕਰਨ ਦੀ ਜ਼ਰੂਰਤ ਹੈ ਤੇ ਮੈਨੂੰ ਖੁਸ਼ੀ ਹੈ ਕਿ ਐਮਜ਼ੌਨ ਪ੍ਰਾਈਮ ਵੀਡੀਓ ਦੇ ਨਾਲ ਸ਼ਹੀਦ ਸਰਦਾਰ ਊਧਮ ਪੂਰੀ ਦੁਨੀਆਂ ਵਿਚ ਪਹੁੰਚੇਗੀ ਤੇ ਵਿਸ਼ਵ ਭਰ ਵਿੱਚ ਸਾਡੇ ਇਤਿਹਾਸ ਦਾ ਇੱਕ ਅੰਸ਼ ਲੈ ਜਾਵੇਗੀ।"


ਸਰਦਾਰ ਊਧਮ ਨੂੰ ਨਿਰਦੇਸ਼ਤ ਕਰਨ ਦੇ ਆਪਣੇ ਤਜ਼ਰਬੇ ਬਾਰੇ ਸ਼ੂਜੀਤ ਸਿਰਕਾਰ ਨੇ ਕਿਹਾ, "ਮੇਰੇ ਲਈ ਸਰਦਾਰ ਊਧਮ ਸਿਰਫ ਇੱਕ ਫਿਲਮ ਨਹੀਂ ਹੈ, ਇਹ ਕੋਈ ਸੁਪਨਾ ਸਾਕਾਰ ਹੋਣ ਵਰਗਾ ਹੈ। ਭਾਰਤ ਦੀ ਸਭ ਤੋਂ ਭਿਆਨਕ ਤ੍ਰਾਸਦੀ ਦਾ ਬਦਲਾ ਲੈਣ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਦੀ ਬਹਾਦਰੀ ਦੀ ਕਹਾਣੀ ਦਾ ਪਤਾ ਲਗਾਉਣ ਤੇ ਦੁਨੀਆ ਨੂੰ ਸੁਣਾਉਣ ਵਿਚ ਕਈ ਸਾਲਾਂ ਤਕ ਡੂੰਘਾਈ ਨਾਲ ਖੋਜ ਕੀਤੀ ਗਈ।


ਊਧਮ ਸਿੰਘ ਦੀ ਦੇਸ਼ ਭਗਤੀ ਤੇ ਬਹਾਦਰੀ ਦਾ ਸੱਚਾ ਰੰਗ ਅੱਜ ਵੀ ਪੰਜਾਬ ਦੇ ਹਰੇਕ ਵਿਅਕਤੀ ਦੇ ਦਿਲਾਂ ਵਿਚ ਹੈ। ਮੇਰਾ ਉਦੇਸ਼ ਇੱਕ ਅਜਿਹੀ ਫਿਲਮ ਬਣਾਉਣਾ ਸੀ ਜੋ ਦਰਸ਼ਕਾਂ ਨੂੰ ਊਧਮ ਸਿੰਘ ਦੀ ਬਹਾਦਰੀ ਤੋਂ ਜਾਣੂ ਕਰਵਾਏ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰੋ। ਇਹ ਫਿਲਮ ਉਸ ਦੀ ਸ਼ੇਰਦਿਲ ਭਾਵਨਾ, ਨਿਡਰਤਾ ਤੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ ਉਸਦੀ ਕੁਰਬਾਨੀ ਲਈ ਮੇਰੀ ਸ਼ਰਧਾਂਜਲੀ ਹੈ। ਸਾਡੀ ਸਮੁੱਚੀ ਟੀਮ ਨੂੰ ਇੱਕ ਕ੍ਰਾਂਤੀਕਾਰੀ ਦੀ ਕਹਾਣੀ ਨੂੰ ਪੇਸ਼ ਕਰਨ ਲਈ ਕੰਮ ਕਰਨ ਦਾ ਮੌਕਾ ਮਿਲਣ 'ਤੇ ਬੇਹੱਦ ਮਾਣ ਹੈ, ਜਿਸ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਮੁੱਖ ਭੂਮਿਕਾ ਨਿਭਾਈ ਹੈ।"


ਇਹ ਵੀ ਪੜ੍ਹੋ: Amazon Sale: ਐਮਜ਼ੌਨ 'ਤੇ ਬੇਬੀ ਉਤਪਾਦਾਂ 'ਤੇ ਵੱਡੀ ਛੋਟ, 150 ਰੁਪਏ ਤੋਂ ਘੱਟ 'ਚ ਖਰੀਦੋ ਬੇਬੀ ਪ੍ਰੋਡਕਟਸ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904