ਚੰਡੀਗੜ੍ਹ: ਦਿਲਜੀਤ ਦੀ ਐਲਬਮ 'ਗੋਟ' ਸੁਪਰ ਹਿੱਟ ਰਹੀ ਤੇ ਇਸ ਐਲਬਮ ਨੇ ਕਈ ਨਵੇਂ ਰਿਕਾਰਡ ਵੀ ਬਣਾਏ। ਹੁਣ ਲੱਗਦਾ ਹੈ ਦਿਲਜੀਤ ਆਪਣੇ ਹੀ ਰਿਕਾਰਡ ਨੂੰ ਤੋੜਨ ਵਾਲੇ ਹਨ। ਦਿਲਜੀਤ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡਿਆ ਹੈਂਡਲ ਤੋਂ ਸ਼ੇਅਰ ਕੀਤਾ ਕਿ ਉਹ ਐਲਬਮ 'ਗੋਟ' ਤੋਂ ਬਾਅਦ ਨਵੀਂ ਐਲਬਮ ਦੀ ਤਿਆਰੀ ਕਰ ਰਹੇ ਹਨ। ਦਿਲਜੀਤ ਦੇ ਇਸ ਨਵੀਂ ਐਲਬਮ ਦੇ ਮਿਊਜ਼ਿਕ ਦਾ ਦਾਰੋਮਦਾਰ ਇੰਟੈਂਸ ਮਿਊਜ਼ਿਕ ਨੇ ਸਾਂਭਿਆ ਹੋਇਆ ਹੈ। ਜੇਕਰ ਐਲਬਮ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਹ ਜ਼ਿੰਮੇਵਾਰੀ ਮਲਟੀ ਟੈਲੇਂਟਿਡ ਰਾਜ ਰਣਜੋਧ ਦੇ ਹੱਥ ਆਈ ਹੈ। ਦਿਲਜੀਤ ਨੇ ਇਹਨਾਂ ਦੋਵਾਂ ਦੀ ਐਲਬਮ ਉਪਰ ਕੰਮ ਕਰਦੇ ਦੀ ਤਸਵੀਰ ਤੇ ਵੀਡੀਓ ਸ਼ੇਅਰ ਕੀਤੀ ਹੈ। ਦਿਲਜੀਤ ਦੋਸਾਂਝ ਵੀ ਖੁਦ ਕਈ ਵਾਰ ਖੁਲਾਸਾ ਕਰ ਚੁੱਕੇ ਹਨ ਕਿ ਉਨ੍ਹਾਂ ਨੂੰ ਰਾਜ ਰਣਜੋਧ ਦੀ ਕਲਮ ਨਾਲ ਕਾਫੀ ਪਿਆਰ ਹੈ। ਦਿਲਜੀਤ ਦਾ ਹਾਲ ਹੀ ਦੇ ਵਿਚ ਹੌਲੀਵੁੱਡ ਪੌਪ ਸਟਾਰ ਰਿਹਾਨਾ ਨੂੰ ਡੈਡੀਕੇਟਡ ਗੀਤ ਵੀ ਰਾਜ ਰਣਜੋਧ ਦਾ ਲਿਖਿਆ ਹੋਇਆ ਹੀ ਸੀ। ਫਿਲਹਾਲ ਦੀ ਘੜੀ ਦਿਲਜੀਤ ਨੇ ਆਪਣੀ ਇਸ ਨਵੀਂ ਐਲਬਮ ਲਈ ਸਿਰਫ ਇੰਟੈਂਸ ਮਿਊਜ਼ਿਕ ਤੇ ਰਾਜ ਰਣਜੋਧ ਦਾ ਨਾਮ ਸਾਹਮਣੇ ਪੇਸ਼ ਕੀਤਾ ਹੈ। ਬਾਕੀ ਅਗਰ ਐਲਬਮ ਦੇ ਵਿੱਚ ਕੋਈ ਹੋਰ ਕਲਾਕਾਰ ਜੁੜਦਾ ਹੈ ਤਾਂ ਉਹ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਲਗ ਹੀ ਜਾਏਗਾ। ਦਿਲਜੀਤ ਦੇ ਫੈਨਜ਼ ਨੂੰ ਦਿਲਜੀਤ ਦੀਆ ਫ਼ਿਲਮਾਂ ਦੇ ਨਾਲ ਨਾਲ ਦਿਲਜੀਤ ਦੇ ਗਾਣਿਆਂ ਦਾ ਵੀ ਪੂਰਾ ਇੰਤਜ਼ਾਰ ਰਹਿੰਦਾ ਹੈ।