ਮੁੰਬਈ: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਸੋਸ਼ਲ ਮੀਡੀਆ ਉੱਤੇ ਕਾਫ਼ੀ ਐਕਟਿਵ ਹਨ। ਹੁਣ ਉਨ੍ਹਾਂ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਬਹੁਤ ਹੀ ਸਾਦੀ ਦਿੱਖ ਵਿੱਚ ਵਿਖਾਈ ਦੇ ਰਹੇ ਹਨ।

Continues below advertisement


 


ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਇਸ ਸੋਹਣੀ ਤਸਵੀਰ ਵਿੱਚ ਉਹ ਬਹੁਤ ਦਿਲਕਸ਼ ਅੰਦਾਜ਼ ਵਿੱਚ ਮੁਸਕਰਾਉਂਦੇ ਵਿਖਾਈ ਦੇ ਰਹੇ ਹਨ। ਉਨ੍ਹਾਂ ਐਨਕ ਵੀ ਲਾਈ ਹੋਈ ਹੈ। ਦੀਪਿਕਾ ਨੇ ਇਹ ਫ਼ੋਟੋ ਸ਼ੇਅਰ ਕਰਦਿਆਂ ਲਿਖਿਆ ਹੈ- ਵੀਕਐਂਡ ਮੂਡ। ਹੁਣ ਇਸ ਫ਼ੋਟੋ ਉੱਤੇ ਉਨ੍ਹਾਂ ਦੇ ਪ੍ਰਸ਼ੰਸਕ ਖ਼ੂਬ ਟਿੱਪਣੀਆਂ ਕਰਦਿਆਂ ਲਾਈਕਸ ਦੇ ਰਹੇ ਹਨ।


 


ਦੀਪਿਕਾ ਦੇ ਪਤੀ ਰਣਵੀਰ ਸਿੰਘ ਨੇ ਵੀ ਉਨ੍ਹਾਂ ਦੀ ਤਸਵੀਰ ਉੱਤੇ ਟਿੱਪਣੀ ਕੀਤੀ ਹੈ। ਰਣਵੀਰ ਨੇ ਦੀਪਿਕਾ ਦੀ 2013 ’ਚ ਆਈ ਫ਼ਿਲਮ ‘ਯੇ ਜਵਾਨੀ ਹੈ ਦੀਵਾਨੀ’ ਵਿੱਚ ਉਨ੍ਹਾਂ ਦੇ ਪੜ੍ਹਾਕੂ ਕਿਰਦਾਰ ਦਾ ਜ਼ਿਕਰ ਕਰਦਿਆਂ ਲਿਖਿਆ- ‘ਓਹ, ਹਾਏ ਨੈਨਾ ਤਲਵਾਰ ਵਾਈਬਜ਼।’



ਇਸ ਤੋਂ ਪਹਿਲਾਂ ਵੀ ਦੀਪਿਕਾ ਨੇ ਆਪਣੀਆਂ ਕੁਝ ਸੋਹਣੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਸਨ। ਉਨ੍ਹਾਂ ਤਸਵੀਰਾਂ ’ਚ ਦੀਪਿਕਾ ਪਾਦੂਕਣ ਬਲੱਸ਼ ਪਿੰਕ ਕੁੜਤਾ ਤੇ ਡਾਇਮੰਡ ਈਅਰ ਰਿੰਗਜ਼ ਨਾਲ ਬਹੁਤ ਸੋਹਣੇ ਵਿਖਾਈ ਦੇ ਰਹੇ ਸਨ। ਉਸ ਤਸਵੀਰ ਦੀ ਕੈਪਸ਼ਨ ਵਿੱਚ ਉਨ੍ਹਾਂ ਲਿਖਿਆ ਸੀ- ‘ਫ਼ਰਵਰੀ’।



ਰਣਵੀਰ ਤੇ ਦੀਪਿਕਾ ਛੇਤੀ ਹੀ ਫ਼ਿਲਮ ’83’ ਰਾਹੀਂ ਸਿਲਵਰ ਸਕ੍ਰੀਨ ਉੱਤੇ ਵਿਖਾਈ ਦੇਣਗੇ। ਇਸ ਫ਼ਿਲਮ ਵਿੱਚ ਰਣਵੀਰ ਨੇ ਸਾਬਕਾ ਇੰਡੀਅਨ ਕ੍ਰਿਕੇਟਰ ਕਪਿਲ ਦੇਵ ਤੇ ਦੀਪਿਕਾ ਨੇ ਉਨ੍ਹਾਂ ਦੀ ਪਤਨੀ ਰੋਮੀ ਦਾ ਕਿਰਦਾਰ ਨਿਭਾਇਆ ਹੈ।


 


ਇਸ ਤੋਂ ਇਲਾਵਾ ਦੀਪਿਕਾ ਇਸ ਵੇਲੇ ਸ਼ਕੁਨ ਬਤਰਾ ਦੀ ਅਗਲੀ ਫ਼ਿਲਮ ਵਿੱਚ ਵੀ ਕੰਮ ਕਰ ਰਹੇ ਹਨ। ਰਿਤਿਕ ਰੌਸ਼ਨ ਨਾਲ ਇੱਕ ਹੋਰ ਫ਼ਿਲਮ ‘ਫ਼ਾਈਟਰ’ ਵਿੱਚ ਵੀ ਉਹ ਵਿਖਾਈ ਦੇਣਗੇ।