ਨਵੀਂ ਦਿੱਲੀ: 'ਬਿੱਗ ਬੌਸ 8' ਦੇ ਵਿਜੇਤਾ ਤੇ ਟੀਵੀ ਤੋਂ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਵਾਲੇ ਗੌਤਮ ਗੁਲਾਟੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ। ਉਨ੍ਹਾਂ ਨੇ ਇਹ ਜਾਣਕਾਰੀ ਖ਼ੁਦ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ। ਗੌਤਮ ਗੁਲਾਟੀ ਇਨ੍ਹੀਂ ਦਿਨੀਂ ਬ੍ਰਿਟੇਨ ਵਿੱਚ ਹੈ ਤੇ ਇਹ ਚਿੰਤਾ ਦੀ ਗੱਲ ਹੈ ਕਿ ਕੋਰੋਨਾ ਦੀ ਨਵੀਂ ਸਟ੍ਰੇਨ ਉੱਥੇ ਫੈਲ ਰਹੀ ਹੈ।

ਵਰਤਮਾਨ ਵਿੱਚ ਕੋਰੋਨਾ ਪੌਜ਼ੇਟਿਵ ਪਾਏ ਜਾਣ ਤੋਂ ਬਾਅਦ ਗੌਤਮ ਗੁਲਾਟੀ ਨੇ ਆਪਣੇ ਆਪ ਨੂੰ ਆਇਸੋਲੇਟ ਕਰ ਲਿਆ ਹੈ। ਇਸ ਖ਼ਬਰ ਤੋਂ ਬਾਅਦ ਫੈਨਸ ਦੇ ਨਾਲ-ਨਾਲ ਸੈਲੇਬ੍ਰਿਟੀ ਵੀ ਗੌਤਮ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।


ਗੌਤਮ ਗੁਲਾਟੀ ਨੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਵੀ ਪੋਸਟ ਕੀਤੀ ਹੈ। ਫੋਟੋ ਵਿੱਚ ਉਹ ਬਿਸਤਰੇ 'ਤੇ ਪਏ ਨਜ਼ਰ ਆ ਰਿਹਾ ਹੈ ਪਰ ਇਸ 'ਚ ਉਸ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ। ਫੋਟੋ ਵਿੱਚ ਉਸਦਾ ਇੱਕ ਹੱਥ ਦਿਖਾਈ ਦੇ ਰਿਹਾ ਹੈ। ਗੌਤਮ ਨੇ ਫੋਟੋ ਦੇ ਕੈਪਸ਼ਨ ਵਿੱਚ ਲਿਖਿਆ: "ਕੋਵਿਡ-19 ਨਿਚੋੜ ਲੈਂਦਾ ਹੈ।"

33 ਸਾਲਾ ਗੌਤਮ ਗੁਲਾਟੀ ਨੇ ਬਿੱਗ ਬੌਸ ਦੇ ਸੀਜ਼ਨ 8 ਜਿੱਤਿਆ ਸੀ। ਬਿੱਗ ਬੌਸ 13 ਵਿੱਚ ਵੀ ਗੌਤਮ ਗੁਲਾਟੀ ਖਾਸ ਟਾਸਕ ਲਈ ਆਇਆ ਸੀ। 2020 ਵਿਚ, ਗੌਤਮ ਨੇ ਸ਼ਹਿਨਾਜ਼ ਗਿੱਲ ਦੇ ਵਿਆਹ 'ਤੇ ਆਧਾਰਤ ਸ਼ੋਅ ਮੁਝਸੇ ਸ਼ਾਦੀ ਕਰੋਗੇ ਦੀ ਮੇਜ਼ਬਾਨੀ ਕੀਤੀ। ਇਸ ਦੇ ਨਾਲ ਹੀ ਹੁਣ ਗੌਤਮ ਸਲਮਾਨ ਖ਼ਾਨ ਦੀ ਫਿਲਮ ਰਾਧੇ ਵਿੱਚ ਇੱਕ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ। ਪ੍ਰਭੁਦੇਵਾ ਦੁਆਰਾ ਨਿਰਦੇਸ਼ਤ ਫਿਲਮ 2021 ਵਿੱਚ ਈਦ 'ਤੇ ਰਿਲੀਜ਼ ਹੋ ਸਕਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin
https://apps.apple.com/in/app/abp-live-news/id811114904