ਦੇਸ਼ ਦੇ ਸਭ ਤੋਂ ਵੱਧ ਹਰਮਨਪਿਆਰੇ ਕਾਮੇਡੀਅਨ ਤੇ ‘ਦ ਕਪਿਲ ਸ਼ਰਮਾ’ ਸ਼ੋਅ ਦੇ ਮੇਜ਼ਬਾਨ ਕਪਿਲ ਸ਼ਰਮਾ ਆਪਣੀ ਬਿਹਤਰੀਨ ਹਾਜ਼ਰ ਜਵਾਬੀ ਤੇ ਟਾਈਮਿੰਗ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ ਤੇ ਉਨ੍ਹਾਂ ਨੂੰ ਹਸਾਉਂਦੇ ਹਨ ਤੇ ਕਰੋੜਾਂ ਦਿਲਾਂ ਉੱਤੇ ਰਾਜ ਕਰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਬਾਲੀਵੁੱਡ ਦੇ ਵੀ ਕਈ ਸਿਤਾਰੇ ਸ਼ਾਮਲ ਹਨ।
ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਇੱਕ ਐਪੀਸੋਡ ਵਿੱਚ ਦੱਸਿਆ ਸੀ ਕਿ ਉਹ ਹਰ ਸਾਲ 15 ਕਰੋੜ ਰੁਪਏ ਟੈਕਸ ਭਰਦੇ ਹਨ। ਉਨ੍ਹਾਂ ਕਿਹਾ ਸੀ ਕਿ ਟੈਕਸ ਭਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਦੇਸ਼ ਦਾ ਵਿਕਾਸ ਹੁੰਦਾ ਹੈ। ਉਂਝ ਉਨ੍ਹਾਂ ਜਦੋਂ ਇਹ ਪ੍ਰਗਟਾਵਾ ਕੀਤਾ ਸੀ, ਤਦ ਨਵਜੋਤ ਸਿੰਘ ਸਿੱਧੂ ਵੀ ਇਸ ਸ਼ੋਅ ਦਾ ਹਿੱਸਾ ਹੁੰਦੇ ਸਨ। ਉਸ ਐਪੀਸੋਡ ਵਿੱਚ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਮਹਿਮਾਨ ਸਨ।
ਉਸ ਐਪੀਸੋਡ ਵਿੱਚ ਐਸ਼ਵਰਿਆ ਰਾਏ ਦੀ ਆਮਦ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਸੁਆਗਤ ਕਰਦੇ ਹਨ ਤੇ ਤਦ ਕਪਿਲ ਸ਼ਰਮਾ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਤਦ ਸਿੱਧੂ ਐਸ਼ਵਰਿਆ ਨੂੰ ਕਪਿਲ ਦੇ ਦੋਹਰੇ ਰਵੱਈਏ ਬਾਰੇ ਦੱਸਦੇ ਹਨ: ‘ਇਸ ਦੀ ਹਰੇਕ ਗੱਲ ਵਿੱਚ ਵਿਰੋਧਾਭਾਸ ਹੁੰਦਾ ਹੈ। ਹਰ ਸਾਲ ਇਹ 12 ਕਰੋੜ ਰੁਪਏ ਦਾ ਟੈਕਸ ਭਰਦਾ ਹੈ ਤੇ ਖ਼ੁਦ ਨੂੰ ਗ਼ਰੀਬ ਦੱਸਦਾ ਹੈ ਤੇ ਇਹ ਗ਼ਰੀਬ ਹੈ।’
ਜਵਾਬ ਵਿੱਚ ਕਪਿਲ ਸ਼ਰਮਾ ਨੇ ਆਖਿਆ ਸੀ ਕਿ ‘ਤੁਸੀਂ ਤਿੰਨ ਕਰੋੜ ਘੱਟ ਦੱਸਿਆ ਹੈ, ਮੈਂ 15 ਕਰੋੜ ਦਿੱਤਾ ਸੀ।’ ਹੁਣ ਕਪਿਲ ਸ਼ਰਮਾ ਨੇ ਸ਼ੋਅ ਦੇ ਦੂਜੇ ਸੀਜ਼ਨ ਵਿੱਚ ਆਪਣੀ ਫ਼ੀਸ 30% ਵਧਾ ਦਿੱਤੀ ਹੈ। ਪਹਿਲਾਂ ਉਹ 60 ਤੋਂ 70 ਲੱਖ ਰੁਪਏ ਲੈਂਦੇ ਸਨ ਤੇ ਹੁਣ ਇੱਕ ਕਰੋੜ ਰੁਪਏ ਲੈਂਦੇ ਹਨ – ਇਸ ਲਈ ਟੈਕਸ ਵੀ ਜ਼ਰੂਰ ਵਧਿਆ ਹੋਵੇਗਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਹਰਮਨਪਿਆਰੇ ਕਾਮੇਡੀਅਨ ਕਪਿਲ ਸ਼ਰਮਾ ਹਰ ਸਾਲ ਭਰਦੇ ਨੇ ਇੰਨਾ ਟੈਕਸ…
ਏਬੀਪੀ ਸਾਂਝਾ
Updated at:
31 Dec 2020 03:12 PM (IST)
ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਇੱਕ ਐਪੀਸੋਡ ਵਿੱਚ ਦੱਸਿਆ ਸੀ ਕਿ ਉਹ ਹਰ ਸਾਲ 15 ਕਰੋੜ ਰੁਪਏ ਟੈਕਸ ਭਰਦੇ ਹਨ। ਉਨ੍ਹਾਂ ਕਿਹਾ ਸੀ ਕਿ ਟੈਕਸ ਭਰਦੇ ਰਹਿਣਾ ਚਾਹੀਦਾ ਹੈ, ਇਸ ਨਾਲ ਦੇਸ਼ ਦਾ ਵਿਕਾਸ ਹੁੰਦਾ ਹੈ।
- - - - - - - - - Advertisement - - - - - - - - -