ਚੰਡੀਗੜ੍ਹ: ਅਗਲੇ ਸਾਲ ਵਿਸਾਖੀ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਮੰਜੇ ਬਿਸਤਰੇ' ਦੀ ਸ਼ੂਟਿੰਗ ਗਿੱਪੀ ਗਰੇਵਾਲ ਨੇ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਇਹ ਇੱਕ ਕਾਮੇਡੀ ਫਿਲਮ ਹੈ ਜਿਸ ਦਾ ਨਿਰਦੇਸ਼ਨ ਬਲਜੀਤ ਸਿੰਘ ਦਿਓ ਕਰ ਰਹੇ ਹਨ। ਫਿਲਮ ਦਾ ਨਿਰਮਾਣ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਹੋ ਰਿਹਾ ਹੈ।
ਇਹ ਉਹੀ ਬੈਨਰ ਹੈ ਜਿਸ ਥੱਲੇ ਸੂਪਰ ਹਿੱਟ ਫਿਲਮ 'ਅਰਦਾਸ' ਬਣੀ ਸੀ। ਇਹ ਗਿੱਪੀ ਦਾ ਹੀ ਪ੍ਰੋਡਕਸ਼ਨ ਹਾਊਸ ਹੈ।
ਬਲਜੀਤ ਤੇ ਗਿੱਪੀ ਪਹਿਲਾਂ ਵੀ ਇਕੱਠੇ ਫਿਲਮਾਂ ਕਰ ਚੁੱਕੇ ਹਨ ਪਰ ਕੋਈ ਵੀ ਫਿਲਮ ਬਾਕਸ ਆਫਿਸ 'ਤੇ ਚੱਲ ਨਹੀਂ ਸਕੀ। ਹਾਲ ਹੀ ਵਿੱਚ ਰਿਲੀਜ਼ ਹੋਇਆ ਗਿੱਪੀ ਦਾ ਗੀਤ 'ਘੱਟ ਬੋਲਦੀ' ਵੀ ਬਲਜੀਤ ਨੇ ਹੀ ਡਾਇਰੈਕਟ ਕੀਤਾ ਸੀ।