Goodbye Box Office Collection Day 2: ਅਮਿਤਾਭ ਬੱਚਨ (Amitabh Bachchan) ਅਤੇ ਰਸ਼ਮਿਕਾ ਮੰਦਾਨਾ (Rashmika Mandanna) ਦੀ ਫ਼ਿਲਮ 'ਗੁੱਡਬਾਏ' 7 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ। ਇਸ ਫੈਮਿਲੀ ਡਰਾਮਾ ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਖ਼ਾਸ ਨਹੀਂ ਰਹੀ। ਅਮਿਤਾਭ ਬੱਚਨ ਦਹਾਕਿਆਂ ਤੋਂ ਹਿੰਦੀ ਸਿਨੇਮਾ 'ਤੇ ਰਾਜ ਕਰ ਰਹੇ ਹਨ ਅਤੇ ਉਨ੍ਹਾਂ ਦੀ ਫ਼ਿਲਮ 'ਚਿਹਰੇ' ਨੂੰ ਛੱਡ ਕੇ ਹੁਣ ਤੱਕ ਕਿਸੇ ਵੀ ਫ਼ਿਲਮ ਨੇ ਅਜਿਹੀ ਓਪਨਿੰਗ ਨਹੀਂ ਕੀਤੀ ਸੀ। ਭਾਵੇਂ ਪਹਿਲੇ ਸ਼ੁੱਕਰਵਾਰ ਦੀ ਕੁਲੈਕਸ਼ਨ ਖ਼ਾਸ ਨਹੀਂ ਰਹੀ ਪਰ ਲੋਕਾਂ ਨੂੰ ਉਮੀਦ ਸੀ ਕਿ ਵੀਕੈਂਡ 'ਚ ਕਮਾਈ ਵੱਧ ਸਕਦੀ ਹੈ।


'ਗੁੱਡਬਾਏ' ਬਾਕਸ ਆਫਿਸ ਕਲੈਕਸ਼ਨ


'ਬਾਕਸ ਆਫਿਸ ਇੰਡੀਆ' ਦੀ ਰਿਪੋਰਟ ਮੁਤਾਬਕ 'ਗੁੱਡਬਾਏ' ਨੇ ਰਿਲੀਜ਼ ਦੇ ਪਹਿਲੇ ਦਿਨ ਸਿਰਫ਼ 90 ਲੱਖ ਰੁਪਏ ਦੀ ਕਮਾਈ ਕੀਤੀ ਸੀ। ਮੇਕਰਸ ਨੇ ਫ਼ਿਲਮ ਦੇ ਚੰਗੇ ਰਿਸਪਾਂਸ ਲਈ ਇਕ ਆਫ਼ਰ ਦਿੱਤਾ ਸੀ ਕਿ ਪਹਿਲੇ ਦਿਨ ਹੀ ਦਰਸ਼ਕਾਂ ਨੂੰ ਸਿਰਫ਼ 150 ਰੁਪਏ 'ਚ ਫ਼ਿਲਮ ਦੇਖਣ ਦਾ ਮੌਕਾ ਮਿਲਿਆ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਹੋਇਆ। ਹੁਣ ਮੀਡੀਆ ਰਿਪੋਰਟਾਂ ਮੁਤਾਬਕ ਫ਼ਿਲਮ ਨੇ ਦੂਜੇ ਦਿਨ ਹਲਕੀ ਛਾਲ ਮਾਰੀ ਹੈ। ਫ਼ਿਲਮ ਨੇ ਦੂਜੇ ਦਿਨ 1.50 ਕਰੋੜ ਦੀ ਕਮਾਈ ਕਰ ਲਈ ਹੈ। ਇਹ ਓਪਨਿੰਗ ਡੇ ਨਾਲੋਂ ਬਿਹਤਰ ਹੈ, ਪਰ ਇਸ ਦਾ ਰਿਸਪੌਂਸ ਉਂਜ ਨਹੀਂ ਆਇਆ, ਜਿਵੇਂ ਦੀ ਉਮੀਦ ਕੀਤੀ ਗਈ ਸੀ।


ਸੈਫ਼ ਅਲੀ ਖਾਨ ਅਤੇ ਰਿਤਿਕ ਰੋਸ਼ਨ ਦੀ ਫ਼ਿਲਮ 'ਵਿਕਰਮ ਵੇਧਾ' ਨੇ 'ਗੁੱਡਬਾਏ' ਤੋਂ ਚੰਗੀ ਕਮਾਈ ਕੀਤੀ, ਜਿਸ ਨੇ ਦੂਜੇ ਸ਼ੁੱਕਰਵਾਰ ਨੂੰ 2.50 ਕਰੋੜ ਰੁਪਏ ਕਮਾਏ। ਦੂਜੇ ਸ਼ਨੀਵਾਰ ਤੱਕ ਇਸ ਫ਼ਿਲਮ ਨੇ ਦੁਨੀਆ ਭਰ 'ਚ 300 ਕਰੋੜ ਦਾ ਕਾਰੋਬਾਰ ਕੀਤਾ ਹੈ।


ਰਸ਼ਮਿਕਾ ਨੇ 'ਗੁੱਡਬਾਏ' ਨਾਲ ਕੀਤੀ ਸ਼ੁਰੂਆਤ


ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਦਾਨਾ ਸਟਾਰਰ ਫ਼ਿਲਮ 'ਗੁੱਡਬਾਏ' ਇੱਕ ਪਰਿਵਾਰਕ ਡਰਾਮਾ ਹੈ, ਜਿਸ 'ਚ ਇਮੋਸ਼ਨ ਤੇ ਕਾਮੇਡੀ ਹੈ। ਫਿਲਮ 'ਚ ਨੀਨਾ ਗੁਪਤਾ, ਪਵੇਲ ਗੁਲਾਟੀ ਅਤੇ ਸ਼ਿਵਿਨ ਨਾਰੰਗ ਵੀ ਹਨ। ਰਸ਼ਮਿਕਾ ਨੇ ਇਸ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।