ਚੰਡੀਗੜ੍ਹ: ਪਿਛਲੇ ਤਿੰਨ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਅੰਦੋਲਨ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਰਿਹਾ ਹੈ। ਕਈ ਪ੍ਰਸਿੱਧ ਹਸਤੀਆਂ ਨੇ ਇਸ ਅੰਦੋਲਨ ਦੇ ਹੱਕ ਵਿੱਚ ਤੇ ਕੁਝ ਨੇ ਖ਼ਿਲਾਫ਼ ਆਪਣੇ ਬਿਆਨ ਦਿੱਤੇ ਹਨ।


ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਲਗਾਤਾਰ ਕਿਸਾਨ ਅੰਦੋਲਨ ਵਿਰੁੱਧ ਆਪਣੀ ਰਾਏ ਰੱਖ ਰਹੀ ਹੈ। ਉੱਧਰ ਦਿਲਜੀਤ ਦੋਸਾਂਝ, ਜੈਸ ਧਾਮੀ, ਗੁਲ ਪਨਾਗ ਜਿਹੇ ਸਟਾਰ ਕਿਸਾਨ ਅੰਦੋਲਨ ਦੇ ਹੱਕ ਵਿੱਚ ਡਟੇ ਹੋਏ ਹਨ।


ਗੁਲ ਪਨਾਗ ਪਿੱਛੇ ਜਿਹੇ ਦਿੱਲਾ ਦੇ ਗਾਜ਼ੀਪੁਰ ਬਾਰਡਰ ’ਤੇ ਗਏ ਸਨ। ਉੱਥੇ ਪੱਤਰਕਾਰਾਂ ਨੇ ਕੰਗਨਾ ਰਨੌਤ ਬਾਰੇ ਸੁਆਲ ਕੀਤਾ ਸੀ ਪਰ ਤਦ ਉਨ੍ਹਾਂ ਕੋਈ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਗੁਲ ਪਨਾਗ ਦਾ ਉਹ ਇੰਟਰਵਿਊ ਕਾਫ਼ੀ ਵਾਇਰਲ ਹੋ ਰਿਹਾ ਹੈ। ਸਵੱਰਾ ਭਾਸਕਰ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਕਾਫ਼ੀ ਤਾਰੀਫ਼ ਕੀਤੀ ਹੈ।


ਉਸ ਵਿਡੀਓ ’ਚ ਗੁਲ ਪਨਾਗ ਨੇ ਕਿਹਾ ਸੀ ਕਿ ਉਹ ਸਿਰਫ਼ ਉਨ੍ਹਾਂ ਕਿਸਾਨਾਂ ਬਾਰੇ ਗੱਲ ਕਰਨਗੇ, ਜਿਹੜੇ ਉਨ੍ਹਾਂ ਦੇ ਸਾਹਮਣੇ ਬੈਠੇ ਹਨ। ‘ਜਿਹੜੀਆਂ ਹਸਤੀਆਂ ਬਾਰੇ ਤੁਸੀਂ ਪੁੱਛ ਰਹੇ ਹੋ, ਉਨ੍ਹਾਂ ਨੂੰ ਮੈਂ ਨਹੀਂ ਜਾਣਦੀ।’




ਪੱਤਰਕਾਰਾਂ ਨੇ ਤਦ ਰਿਹਾਨਾ ਬਾਰੇ ਸੁਆਲ ਕੀਤਾ ਸੀ; ਤਦ ਵੀ ਗੁਲ ਪਨਾਗ ਨੇ ਕੋਈ ਜਵਾਬ ਨਹੀਂ ਦਿੱਤਾ ਸੀ। ਉਨ੍ਹਾਂ ਕਿਹਾ ਸੀ ਉਹ ਕਿਸ ਬਾਰੇ ਗੱਲ ਕਰ ਰਹੇ ਹਨ, ਉਨ੍ਹਾਂ ਨੂੰ ਨਹੀਂ ਜਾਣਦੇ। ਅਸੀਂ ਇੱਥੇ ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਬਾਰਡਰ ’ਤੇ ਹਾਂ, ਇਨ੍ਹਾਂ ਦੀ ਗੱਲ ਕਰੀਏ। ‘ਮੈਂ ਸ਼ਾਤਿਰ ਹਾਂ, ਨਹੀਂ ਮਿਲੇਗਾ, ਜੋ ਬਿਆਨ ਤੁਸੀਂ ਚਾਹੁੰਦੇ ਹੋ। ਮੈਂ ਨਹੀਂ ਭੜਕਾਂਗੀ। ਮੁਸਕਰਾਹਟ ਲੈ ਲਵੋ।’



ਸਵੱਰਾ ਭਾਸਕਰ ਨੇ ਹੁਣ ਟਵੀਟ ਕੀਤਾ ਹੈ – ਵਧੀਆ ਕੀਤਾ @ਗੁਲਪਨਾਗ।



ਦੱਸ ਦੇਈਏ ਕਿ ਦਿਲਜੀਤ ਦੋਸਾਂਝ, ਸਵੱਰਾ ਭਾਸਕਰ, ਤਾਪਸੀ ਪਨੂੰ, ਅਨੁਰਾਗ ਕਸ਼ਯਪ, ਰਿਚਾ ਚੱਢਾ ਤੇ ਹੋਰ ਕਈ ਸ਼ਖ਼ਸੀਅਤਾਂ ਨੇ ਕਿਸਾਨਾਂ ਦੇ ਹੱਕ ਵਿੱਚ ਵੱਡੇ ਬਿਆਨ ਦਿੱਤੇ ਸਨ।


ਇਹ ਵੀ ਪੜ੍ਹੋ: Punjab Budget: ਕਿਸਾਨਾਂ ਦੇ ਕਰਜ਼ ਹੋਣਗੇ ਮਾਫ, ‘ਕਾਮਯਾਬ ਕਿਸਾਨ, ਖੁਸ਼ਹਾਲ ਪੰਜਾਬ’ ਯੋਜਨਾ ਦੀ ਸ਼ੁਰੂਆਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904