ਮੁੰਬਈ: ਬੌਲੀਵੁਡ ਪਲੇਅਬੈਕ ਸਿੰਗਰ ਹਰਸ਼ਦੀਪ ਕੌਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਰਸ਼ਦੀਪ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਵੀ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕੀਤੇ ਹਨ। ਜਿਸ ਵਿੱਚ ਹਰਸ਼ ਨੇ ਫੈਨਜ਼ ਨੂੰ ਆਪਣੀ ਜਿੰਦਗੀ ਦੇ ਸਭ ਤੋਂ ਕੀਮਤੀ ਪਲਾਂ ਬਾਰੇ ਦੱਸਿਆ। ਹੁਣ ਹਰਸ਼ਦੀਪ ਨੇ ਆਪਣੇ ਬੇਟੇ ਦੀ ਪਹਿਲੀ ਝਲਕ ਸਭ ਨੂੰ ਦਿਖਾਈ ਹੈ।
ਫੋਟੋ ਵਿਚ ਉਹ ਆਪਣੇ ਬੇਟੇ ਅਤੇ ਪਤੀ ਮਨਕੀਤ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਤਿੰਨਾਂ ਦੀਆਂ ਫੋਟੋਆਂ ਬਹੁਤ ਖੂਬਸੂਰਤ ਲੱਗ ਰਹੀਆਂ ਹਨ। ਇਸ ਬੇਬੀ ਬੁਆਏ ਨੇ 2 ਮਾਰਚ, 2021 ਨੂੰ ਜਨਮ ਲਿਆ ਤੇ ਹੁਣ ਹਰਸ਼ ਨੇ ਆਪਣੇ ਬੇਬੀ ਬੁਆਏ ਦੀ ਪਹਿਲੀ ਤਸਵੀਰ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ।
ਹਰਸ਼ਦੀਪ ਦੀ ਇਸ ਫੋਟੋ ਵਿਚ ਉਹ ਨੀਲੇ ਰੰਗ ਦੇ ਫਲੋਰਲ ਗਾਊਨ ਦੇ ਵਿਚ ਦਿਖਾਈ ਦੇ ਰਹੀ ਹੈ। ਮਨਕੀਤ ਨੇ ਆਪਣੇ ਬੇਟੇ ਨੂੰ ਆਪਣੇ ਹੱਥ ਵਿੱਚ ਚੁੱਕਿਆ ਹੋਇਆ ਹੈ। ਫੋਟੋ ਨੂੰ ਸ਼ੇਅਰ ਕਰਦੇ ਹੋਏ ਹਰਸ਼ਦੀਪ ਨੇ ਕੈਪਸ਼ਨ 'ਚ ਲਿਖਿਆ, 'ਸਾਡੇ ਸਾਰਿਆਂ ਵੱਲੋਂ ਆਪ ਦਾ ਧੰਨਵਾਦ! ਪਿਛਲੇ ਕੁਝ ਦਿਨਾਂ ਵਿਚ ਕਾਫੀ ਕੁਝ ਬਦਲ ਗਿਆ ਹੈ ਜੇਕਰ ਕੁਝ ਨਹੀਂ ਬਦਲਿਆ ਤਾਂ ਉਹ ਸੀ ਆਪ ਸਭ ਦਾ ਪਿਆਰ ਤੇ ਆਪ ਦੀਆ ਦੁਆਵਾਂ।