ਚੰਡੀਗੜ੍ਹ: ਪੰਜਾਬ ਵਿਧਾਨ ਸਭਾ 'ਚ ਅੱਜ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਦਾ 5ਵਾਂ ਤੇ ਆਖਰੀ ਬਜਟ ਪੇਸ਼ ਕਰਨ ਜਾ ਰਹੀ ਹੈ। ਕੈਪਟਨ ਸਰਕਾਰ ਨੇ ਬਜਟ ਪੇਸ਼ ਕਰਨ ਤੋਂ ਪਹਿਲਾਂ ਕਿਹਾ ਜਿਹੜੇ ਹਾਲਾਤ 'ਚ ਜ਼ਿੰਮੇਵਾਰੀ ਸੰਭਾਲੀ ਸੀ ਉਹ ਬਹੁਤ ਮੁਸ਼ਕਲ ਹਾਲਾਤ ਸਨ।

Continues below advertisement


ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ 38 ਹਜ਼ਾਰ ਕਰੋੜ ਦਾ ਪੰਜਾਬ 'ਤੇ ਕਰਜ਼ ਸੀ। Covid ਦੇ ਸਾਲ ਵਿੱਚ ਬਹੁਤ ਮੁਸ਼ਕਿਲ ਦੌਰ ਸੀ। ਹੁਣ ਮੁਸ਼ਕਲ ਭਰੇ ਸਮੇਂ 'ਚੋਂ ਪੰਜਾਬ ਬਾਹਰ ਨਿਕਲਿਆ ਹੈ। ਪੰਜਾਬ ਸਿਰ ਸੀਸੀਐਲ ਦਾ ਕਰਜ ਸੀ।


ਉਨ੍ਹਾਂ ਕਿਹਾ ਪੰਜਾਬ ਨੂੰ ਖੜਾ ਕਾਰਨ ਲਈ ਸਾਡੀ ਨੀਅਤ ਸਾਫ ਸੀ ਤੇ ਅਸੀਂ ਪੰਜਾਬ ਨੂੰ ਮੁਸ਼ਕਲ ਹਾਲਾਤ ਵਿੱਚੋਂ ਬਾਹਰ ਕੱਢਿਆ ਹੈ।