ਮਸ਼ਹੂਰ ਫਿਲਮਕਾਰ ਹੰਸਲ ਮਹਿਤਾ ਨੇ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਨੂੰ ਦੇਖ ਕੇ ਪ੍ਰਤੀਕਿਰਿਆ ਦਿੱਤੀ ਹੈ। ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਸਟਾਰਰ ਫ਼ਿਲਮ 'ਲਾਲ ਸਿੰਘ ਚੱਢਾ' ਲਗਾਤਾਰ ਵਿਵਾਦਾਂ 'ਚ ਬਣੀ ਹੋਈ ਹੈ। ਫ਼ਿਲਮ ਦਾ ਤਿੱਖਾ ਵਿਰੋਧ ਹੋ ਰਿਹਾ ਹੈ ਅਤੇ ਲੋਕ ਇਸ ਦਾ ਬਾਈਕਾਟ ਕਰ ਰਹੇ ਹਨ। ਇਸ ਦੌਰਾਨ ਫ਼ਿਲਮ ਨੂੰ ਲੈ ਕੇ ਹੰਸਲ ਮਹਿਤਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਅਤੇ ਉਹ ਫ਼ਿਲਮ ਦਾ ਸਮਰਥਨ ਕਰਦੇ ਨਜ਼ਰ ਆਏ।



ਹੰਸਲ ਨੂੰ ਪਸੰਦ ਆਈ ਆਮਿਰ ਖ਼ਾਨ ਦੀ ਫ਼ਿਲਮ


ਹੰਸਲ ਮਹਿਤਾ ਨੇ ਟਵੀਟ ਕਰਕੇ ਕਿਹਾ, "ਮੈਂ ਲਾਲ ਸਿੰਘ ਚੱਢਾ ਨੂੰ ਦੇਖਿਆ। ਇਹ ਇੱਕ ਬਹੁਤ ਹੀ ਦਿਲਚਸਪ ਫ਼ਿਲਮ ਹੈ ਜੋ ਬਹੁਤ ਜਨੂੰਨ ਤੇ ਪਿਆਰ ਨਾਲ ਬਣਾਈ ਗਈ ਹੈ। ਹੋ ਸਕਦਾ ਹੈ ਕਿ ਮੇਰੇ ਟੇਸਟ ਦੇ ਹਿਸਾਬ ਤੋਂ ਇਹ ਇਮੋਸ਼ਨਲੀ ਥੋੜਾ ਜ਼ਿਆਦਾ ਹੀ ਹੋ ਗਈ ਅਤੇ ਪਾਲੀਟਿਕਲੀ ਥੋੜਾ ਘੱਟ ਰਹੀ। ਪਰ ਇਹ ਇੱਕ ਅਜਿਹੀ ਫ਼ਿਲਮ ਹੈ ਜੋ ਬਹੁਤ ਸਾਵਧਾਨੀ, ਪਿਆਰ ਅਤੇ ਇਮਾਨਦਾਰੀ ਨਾਲ ਬਣਾਈ ਗਈ ਹੈ। ਇਹ ਫ਼ਿਲਮ ਸਫਲ ਹੋਣੀ ਚਾਹੀਦੀ ਹੈ।



ਹੰਸਲ ਮਹਿਤਾ ਨੇ ਫ਼ਿਲਮ ਦੇਖਣ ਜਾਣ ਦੀ ਕੀਤੀ ਅਪੀਲ


ਹੰਸਲ ਮਹਿਤਾ ਨੇ ਆਪਣੇ ਅਗਲੇ ਟਵੀਟ 'ਚ ਲੋਕਾਂ ਨੂੰ 'ਲਾਲ ਸਿੰਘ ਚੱਢਾ' ਦੇਖਣ ਦੀ ਅਪੀਲ ਕੀਤੀ ਅਤੇ ਲਿਖਿਆ, "ਪਰ ਸੱਚ ਤਾਂ ਇਹ ਹੈ ਕਿ ਫ਼ਿਲਮ ਦੇ ਜ਼ਿਆਦਾਤਰ ਹਿੱਸਿਆਂ 'ਚ ਮੈਂ ਆਪਣੀਆਂ ਅੱਖਾਂ ਨਮ ਜਾਂ ਖੁਦ ਮੁਸਕਰਾਉਂਦੇ ਹੋਏ ਦੇਖਿਆ। ਜਾਓ ਅਤੇ ਲਾਲ ਸਿੰਘ ਚੱਢਾ ਨੂੰ ਦੇਖੋ। ਮਲੇਰੀਆ ਫੈਲਾਉਣਾ ਬੰਦ ਕਰੋ।" ਦੱਸ ਦੇਈਏ ਕਿ ਫ਼ਿਲਮ ਨੂੰ ਕਈ ਕਾਰਨਾਂ ਕਰਕੇ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਖੂਬ ਟਰੋਲ ਹੋ ਰਹੀ ਹੈ ਆਮਿਰ ਖ਼ਾਨ ਦੀ ਇਹ ਫ਼ਿਲਮ


ਕਰੀਨਾ ਕਪੂਰ ਖ਼ਾਨ ਅਤੇ ਆਮਿਰ ਖ਼ਾਨ ਦੋਵਾਂ ਨੇ ਦਰਸ਼ਕਾਂ ਨੂੰ ਇਸ ਫ਼ਿਲਮ ਦਾ ਬਾਈਕਾਟ ਨਾ ਕਰਨ ਦੀ ਅਪੀਲ ਕੀਤੀ ਹੈ ਪਰ ਅਸਲ ਫ਼ਿਲਮ ਤੋਂ ਇਲਾਵਾ ਫ਼ਿਲਮ ਦੀ ਰੀਮੇਕ, ਫ਼ਿਲਮ 'ਚ ਕੀਤੇ ਗਏ ਕੁੱਝ ਬਦਲਾਅ ਅਤੇ ਆਮਿਰ ਖ਼ਾਨ ਦੇ ਪੁਰਾਣੇ ਬਿਆਨਾਂ ਕਾਰਨ ਫ਼ਿਲਮ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲ ਹੀ 'ਚ ਆਮਿਰ ਖ਼ਾਨ ਵੱਲੋਂ ਘਰ 'ਤੇ ਤਿਰੰਗਾ ਲਹਿਰਾਉਣਾ ਵੀ ਜ਼ਿਆਦਾ ਕੰਮ ਨਹੀਂ ਆਇਆ।