Laal Singh Chaddha Box Office Collection Day 3: ਆਮਿਰ ਖਾਨ (Aamir Khan) ਦੀ ਫ਼ਿਲਮ 'ਲਾਲ ਸਿੰਘ ਚੱਢਾ' (Laal Singh Chaddha) ਦਰਸ਼ਕਾਂ ਨੂੰ ਸਿਨੇਮਾ ਘਰਾਂ ਤਕ ਲਿਆਉਣ 'ਚ ਕਾਮਯਾਬ ਨਹੀਂ ਹੋ ਸਕੀ ਹੈ। ਵੀਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ 'ਲਾਲ ਸਿੰਘ ਚੱਢਾ' ਕੁਝ ਖ਼ਾਸ ਕਮਾਲ ਨਹੀਂ ਦਿਖਾ ਸਕੀ। 'ਲਾਲ ਸਿੰਘ ਚੱਢਾ' ਵਿੱਚ ਆਮਿਰ ਨਾਲ ਕਰੀਨਾ ਕਪੂਰ ਮੁੱਖ ਭੂਮਿਕਾ 'ਚ ਨਜ਼ਰ ਆਈ ਹੈ।


ਫ਼ਿਲਮ ਨੇ ਪਹਿਲੇ 2 ਦਿਨ ਕੋਈ ਖ਼ਾਸ ਕਮਾਈ ਨਹੀਂ ਕੀਤੀ। ਹੁਣ ਤੀਜੇ ਦਿਨ ਦਾ ਕੁਲੈਕਸ਼ਨ ਸਾਹਮਣੇ ਆ ਗਿਆ ਹੈ। ਇਸ 'ਚ ਦੂਜੇ ਦਿਨ ਦੇ ਮੁਕਾਬਲੇ ਮਾਮੂਲੀ ਵਾਧਾ ਹੋਇਆ ਹੈ। ਸ਼ਨੀਵਾਰ ਨੂੰ ਕਲੈਕਸ਼ਨ 'ਚ ਵਾਧਾ ਦੇਖਣ ਤੋਂ ਬਾਅਦ ਐਤਵਾਰ ਨੂੰ ਫ਼ਿਲਮ ਦੇ ਚੰਗੇ ਕਾਰੋਬਾਰ ਦੀ ਉਮੀਦ ਕੀਤੀ ਜਾ ਸਕਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਤੀਜੇ ਦਿਨ ਦੇ ਕਲੈਕਸ਼ਨ ਬਾਰੇ -


'ਲਾਲ ਸਿੰਘ ਚੱਢਾ' ਹਾਲੀਵੁੱਡ ਫਿਲਮ 'ਫੋਰੈਸਟ ਗੰਪ' ਦਾ ਆਫੀਸ਼ਿਅਲ ਰੀਮੇਕ ਹੈ। ਸਾਊਥ ਐਕਟਰ ਨਾਗਾ ਚੈਤਨਿਆ ਨੇ ਇਸ ਫ਼ਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ। ਮੋਨਾ ਸਿੰਘ ਵੀ 'ਲਾਲ ਸਿੰਘ ਚੱਢਾ' 'ਚ ਵੀ ਨਜ਼ਰ ਆਈ ਹੈ। 'ਲਾਲ ਸਿੰਘ ਚੱਢਾ' ਨੂੰ ਵੀਰਵਾਰ ਨੂੰ ਛੁੱਟੀ 'ਤੇ ਰਿਲੀਜ਼ ਹੋਣ ਦਾ ਕੋਈ ਲਾਭ ਨਹੀਂ ਮਿਲਿਆ ਹੈ। ਹੁਣ ਸੁਤੰਤਰਤਾ ਦਿਵਸ ਦੀ ਛੁੱਟੀ 'ਤੇ ਕੁਝ ਫ਼ਾਇਦਾ ਹੋਣ ਦੀ ਉਮੀਦ ਹੈ।


ਤੀਜੇ ਦਿਨ ਇੰਨਾ ਕੀਤਾ ਕਾਰੋਬਾਰ


ਪਿੰਕਵਿਲਾ ਦੀ ਰਿਪੋਰਟ ਮੁਤਾਬਕ 'ਲਾਲ ਸਿੰਘ ਚੱਢਾ' ਦੀ ਕੁਲੈਕਸ਼ਨ 'ਚ 20 ਫ਼ੀਸਦੀ ਦਾ ਵਾਧਾ ਦੇਖਿਆ ਗਿਆ ਹੈ। ਰਿਪੋਰਟ ਮੁਤਾਬਕ ਫ਼ਿਲਮ ਨੇ ਤੀਜੇ ਦਿਨ ਲਗਭਗ 8.50 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਤੋਂ ਬਾਅਦ ਫ਼ਿਲਮ ਦੀ ਕੁੱਲ ਕਮਾਈ 27 ਕਰੋੜ ਦੇ ਕਰੀਬ ਹੋ ਜਾਵੇਗੀ। ਫ਼ਿਲਮ ਨੇ ਪਹਿਲੇ ਦਿਨ 11.70 ਕਰੋੜ ਅਤੇ ਦੂਜੇ ਦਿਨ 7.26 ਕਰੋੜ ਦਾ ਕਾਰੋਬਾਰ ਕੀਤਾ ਸੀ।


100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣਾ ਮੁਸ਼ਕਲ


ਜਿਸ ਤਰ੍ਹਾਂ ਨਾਲ ਆਮਿਰ ਖਾਨ ਦੀ ਫ਼ਿਲਮ ਕਾਰੋਬਾਰ ਕਰ ਰਹੀ ਹੈ, ਉਸ ਹਿਸਾਬ ਨਾਲ 100 ਕਰੋੜ ਦੇ ਕਲੱਬ 'ਚ ਸ਼ਾਮਲ ਹੋਣਾ ਕਾਫੀ ਮੁਸ਼ਕਲ ਲੱਗ ਰਿਹਾ ਹੈ। ਜੇਕਰ ਲਗਾਤਾਰ ਛੁੱਟੀਆਂ ਨਾ ਹੁੰਦੀਆਂ ਤਾਂ ਇਸ ਫ਼ਿਲਮ ਲਈ ਇੰਨਾ ਕਾਰੋਬਾਰ ਕਰਨਾ ਮੁਸ਼ਕਿਲ ਹੋ ਜਾਣਾ ਸੀ। ਸ਼ੁਰੂ 'ਚ ਫ਼ਿਲਮ ਨੂੰ ਲੈ ਕੇ ਖੂਬ ਚਰਚਾ ਸੀ ਪਰ ਬਾਈਕਾਟ ਦੇ ਰੁਝਾਨ ਤੋਂ ਬਾਅਦ ਫ਼ਿਲਮ ਨੂੰ ਕਾਫੀ ਨੈਗੇਟਿਵ ਰਿਵਿਊ ਮਿਲ ਰਹੇ ਹਨ।